ਹੈਦਰਾਬਾਦ: ਟੈਲੀਕਾਮ ਕੰਪਨੀਆਂ ਆਪਣੇ ਗ੍ਰਾਹਕਾਂ ਲਈ ਅਲੱਗ-ਅਲੱਗ ਰਿਚਾਰਜ ਪਲੈਨ ਲਾਂਚ ਕਰਦੀਆਂ ਰਹਿੰਦੀਆਂ ਹਨ। ਦੇਸ਼ ਵਿੱਚ 15 ਅਗਸਤ ਨੂੰ 76ਵਾਂ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਅਜਿਹੇ 'ਚ ਵੋਡਾਫੋਨ-ਆਈਡੀਆ ਨੇ ਆਪਣੇ ਗ੍ਰਾਹਕਾਂ ਲਈ ਆਜ਼ਾਦੀ ਦਿਵਸ ਆਫ਼ਰ ਦਾ ਐਲਾਨ ਕੀਤਾ ਹੈ।
18 ਅਗਸਤ ਤੱਕ ਚਲੇਗਾ ਵੋਡਾਫੋਨ-ਆਈਡੀਆ ਦਾ ਆਜ਼ਾਦੀ ਦਿਵਸ ਆਫ਼ਰ: ਵੋਡਾਫੋਨ-ਆਈਡੀਆ ਨੇ ਆਪਣੇ ਪ੍ਰੀ-ਪੇਡ ਯੂਜ਼ਰਸ ਲਈ ਆਜ਼ਾਦੀ ਦਿਵਸ ਆਫ਼ਰ ਪੇਸ਼ ਕੀਤਾ ਹੈ। ਯੂਜ਼ਰਸ 18 ਅਗਸਤ ਤੱਕ ਇਸ ਆਫ਼ਰ ਦਾ ਫਾਇਦਾ ਉਠਾ ਸਕਦੇ ਹਨ।
ਆਜ਼ਾਦੀ ਦਿਵਸ ਮੌਕੇ Vi ਯੂਜ਼ਰਸ ਨੂੰ ਮਿਲ ਰਹੇ ਨੇ ਇਹ ਆਫ਼ਰਸ:Vi ਦੇ ਆਜ਼ਾਦੀ ਦਿਵਸ ਆਫ਼ਰ 'ਚ ਟੈਲੀਕਾਮ ਆਪਰੇਟਰ 50GB ਡੇਟਾ ਦਾ ਫਾਇਦਾ ਦੇ ਰਹੇ ਹਨ। ਇਸ ਡੇਟਾ ਦਾ ਫਾਇਦਾ 199 ਰੁਪਏ ਤੋਂ ਜ਼ਿਆਦਾ ਦੇ ਅਨਲਿਮਿਟਡ ਡੇਟਾ ਰਿਚਾਰਜ 'ਤੇ ਲਿਆ ਜਾ ਸਕਦਾ ਹੈ। Vi ਦੇ ਆਜ਼ਾਦੀ ਦਿਵਸ ਆਫ਼ਰ 'ਤੇ ਗ੍ਰਾਹਕਾਂ ਨੂੰ ਡਿਸਕਾਊਂਟ ਦਾ ਫਾਇਦਾ ਵੀ ਮਿਲ ਰਿਹਾ ਹੈ। 1,449 ਰਿਚਾਰਜ ਪੈਕ 'ਤੇ ਯੂਜ਼ਰਸ ਨੂੰ 50 ਰੁਪਏ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ 3,099 ਰਿਚਾਰਜ ਪੈਕ 'ਤੇ 75 ਰੁਪਏ ਦਾ ਡਿਸਕਾਊਟ ਆਫ਼ਰ ਕੀਤਾ ਜਾ ਰਿਹਾ ਹੈ।
Spin The Wheel Contest: Vi ਆਪਣੇ ਗ੍ਰਾਹਕਾਂ ਨੂੰ Spin The Wheel Contest ਵਿੱਚ ਵੀ ਭਾਗ ਲੈਣ ਦਾ ਮੌਕਾ ਦੇ ਰਿਹਾ ਹੈ। ਵੋਡਾਫੋਨ-ਆਈਡੀਆ ਦੇ ਇਸ Contest ਵਿੱਚ ਭਾਗ ਲੈਣ ਲਈ ਤੁਸੀਂ Vi ਐਪ ਦਾ ਇਸਤੇਮਾਲ ਕਰ ਸਕਦੇ ਹੋ। ਇਸ Contest ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਹਰ ਘੰਟੇ 'ਚ ਲੱਕੀ ਭਾਗੀਦਾਰ ਨੂੰ ਜੇਤੂ ਦੇ ਰੂਪ 'ਚ ਐਲਾਨ ਕੀਤਾ ਜਾਵੇਗਾ। ਜੇਤੂ ਭਾਗੀਦਾਰ ਨੂੰ 3099 ਰੁਪਏ ਦਾ ਰਿਚਾਰਜ ਪੈਕ ਆਫ਼ਰ ਕੀਤਾ ਜਾਵੇਗਾ। ਇਸ ਰਿਚਾਰਜ ਪੈਕ ਦੇ ਵੈਧਤਾ ਦੀ ਗੱਲ ਕੀਤੀ ਜਾਵੇ, ਤਾਂ ਯੂਜ਼ਰ ਲਈ ਇਸ ਪੈਕ ਦੀ ਵੈਧਤਾ ਪੂਰਾ ਇੱਕ ਸਾਲ ਰਹੇਗੀ। ਇਸਦੇ ਨਾਲ ਹੀ ਐਡਿਸ਼ਨਲ ਰਿਵਾਰਡ ਦੇ ਤਹਿਤ ਕੰਪਨੀ ਵੱਲੋਂ 1GB ਜਾਂ 2GB ਐਡਿਸ਼ਨਲ ਡੇਟਾ ਵੀ ਆਫ਼ਰ ਕੀਤਾ ਜਾਵੇਗਾ। ਇਸ ਤੋਂ ਇਲਾਵਾ Sonyliv ਦਾ ਸਬਸਕ੍ਰਿਪਸ਼ਨ ਵੀ ਮਿਲੇਗਾ।