ਹੈਦਰਾਬਾਦ: ਗੂਗਲ ਮੈਸੇਜ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਗੂਗਲ ਮੈਸੇਜ 'ਚ ਜਲਦ ਹੀ ਤੁਹਾਨੂੰ ਮੈਸੇਜ ਐਡਿਟ ਕਰਨ ਦੀ ਸੁਵਿਧਾ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇਹ ਸੁਵਿਧਾ ਵਟਸਐਪ ਯੂਜ਼ਰਸ ਲਈ ਪੇਸ਼ ਹੋਈ ਹੈ। ਮੀਡੀਆ ਰਿਪੋਰਟਸ ਅਨੁਸਾਰ, ਕੰਪਨੀ ਆਪਣੇ ਯੂਜ਼ਰਸ ਲਈ ਐਡਿਟ ਮੈਸੇਜ ਫੀਚਰ 'ਤੇ ਕੰਮ ਕਰ ਰਹੀ ਹੈ। ਲੰਬੇ ਸਮੇਂ ਤੋਂ ਗੂਗਲ ਮੈਸੇਜ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਇਸ ਫੀਚਰ ਦੀ ਮੰਗ ਕਰ ਰਹੇ ਸੀ, ਹੁਣ ਜਲਦ ਹੀ ਐਡਿਟ ਮੈਸੇਜ ਫੀਚਰ ਨੂੰ ਰੋਲਆਊਟ ਕੀਤਾ ਜਾ ਸਕਦਾ ਹੈ।
ਗੂਗਲ ਮੈਸੇਜ 'ਚ ਐਡਿਟ ਮੈਸੇਜ ਫੀਚਰ ਇਸ ਤਰ੍ਹਾਂ ਕਰੇਗਾ ਕੰਮ:ਐਡਿਟ ਮੈਸੇਜ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਅਜਿਹੇ ਮੈਸੇਜਾਂ ਨੂੰ ਠੀਕ ਕਰਨ ਦੀ ਸੁਵਿਧਾ ਮਿਲੇਗੀ, ਜਿਨ੍ਹਾਂ ਮੈਸੇਜਾਂ ਨੂੰ ਗਲਤ ਲਿਖ ਕੇ ਭੇਜਿਆ ਜਾ ਚੁੱਕਾ ਹੈ। ਕਈ ਵਾਰ ਅਸੀ ਗਲਤ ਮੈਸੇਜ ਲਿਖ ਕੇ ਭੇਜ ਦਿੰਦੇ ਹਾਂ ਅਤੇ ਉਸ ਮੈਸੇਜ ਨੂੰ ਠੀਕ ਕਰਨ ਦੀ ਸੁਵਿਧਾ ਨਹੀ ਮਿਲਦੀ ਹੈ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਕੰਪਨੀ ਐਡਿਟ ਮੈਸੇਜ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਗਲਤ ਭੇਜੇ ਗਏ ਮੈਸੇਜਾਂ ਨੂੰ ਠੀਕ ਕਰ ਸਕੋਗੇ। ਇਸ ਗੱਲ ਦਾ ਧਿਆਨ ਰੱਖੋ ਕਿ ਐਡਿਟ ਮੈਸੇਜ ਫੀਚਰ ਦੇ ਨਾਲ ਯੂਜ਼ਰਸ ਨੂੰ ਮੈਸੇਜ ਭੇਜਣ ਦੇ ਕੁਝ ਸਮੇਂ ਬਾਅਦ ਤੱਕ ਹੀ ਮੈਸੇਜ ਐਡਿਟ ਕਰਨ ਦੀ ਸੁਵਿਧਾ ਮਿਲਦੀ ਹੈ। ਵਟਸਐਪ 'ਚ ਮੈਸੇਜ ਐਡਿਟ ਕਰਨ ਦਾ ਸਮੇਂ 15 ਮਿੰਟ ਹੈ ਅਤੇ ਗੂਗਲ ਮੈਸੇਜ 'ਤੇ ਵੀ ਇਹ ਸਮੇਂ 15 ਮਿੰਟ ਦਾ ਹੋ ਸਕਦਾ ਹੈ।