ਹੈਦਰਾਬਾਦ:ਗੂਗਲ ਫੋਟੋਜ਼ ਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਹੁਣ ਇਸ ਐਪ 'ਚ ਕੰਪਨੀ ਨੇ ਦੋ ਨਵੇਂ ਫੀਚਰ ਜੋੜੇ ਹਨ। ਗੂਗਲ ਨੇ ਇਸ ਐਪ 'ਚ ਦੋ ਨਵੇਂ AI-ਸੰਚਾਲਿਤ ਫੀਚਰ ਪੇਸ਼ ਕੀਤੇ ਹਨ। ਇਹ ਫੀਚਰ ਕੋਈ ਵੀ ਗੜਬੜ ਨੂੰ ਘਟ ਕਰਨ, ਸਕ੍ਰੀਨਸ਼ਾਟ ਅਤੇ ਦਸਤਾਵੇਜ਼ਾਂ ਨੂੰ ਐਲਬਮਾਂ ਵਿੱਚ ਸ਼੍ਰੇਣੀਬੱਧ ਕਰਨ 'ਚ ਮਦਦ ਕਰੇਗਾ। ਕੰਪਨੀ ਨੇ photo stacks ਨਾਮ ਦਾ ਇੱਕ ਫੀਚਰ ਪੇਸ਼ ਕੀਤਾ ਹੈ, ਜੋ ਇੱਕੋ ਜਿਹੀਆਂ ਦਿਖਣ ਵਾਲੀਆਂ ਤਸਵੀਰਾਂ ਨੂੰ ਸਟੈਕ 'ਚ ਰੱਖਣ 'ਚ ਮਦਦ ਕਰਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਇੱਕੋ ਜਿਹੀਆਂ ਅਤੇ ਇੱਕ ਸਮੇਂ 'ਤੇ ਕਲਿੱਕ ਕੀਤੀਆਂ ਤਸਵੀਰਾਂ ਨੂੰ ਲੱਭਣ 'ਚ ਆਸਾਨੀ ਹੋਵੇਗੀ। AI Powered ਫੋਟੋ ਸਟੈਕ ਫੀਚਰ ਤੁਹਾਡੀਆਂ ਉਨ੍ਹਾਂ ਤਸਵੀਰਾਂ ਨੂੰ ਇੱਕ ਜਗ੍ਹਾਂ ਰੱਖਦਾ ਹੈ, ਜੋ ਉਸ ਨੂੰ ਲੱਗਦਾ ਹੈ ਕਿ ਇਹ ਤਸਵੀਰ ਵਧੀਆਂ ਆਈ ਹੈ। ਤੁਸੀਂ ਇਸ ਫੀਚਰ ਨੂੰ ਬੰਦ ਅਤੇ Modify ਵੀ ਕਰ ਸਕਦੇ ਹੋ।
ਗੂਗਲ ਫੋਟੋਜ਼ ਐਪ ਦੇ AI ਫੀਚਰ ਨਾਲ ਹੋਵੇਗਾ ਇਹ ਫਾਇਦਾ: ਕੰਪਨੀ ਨੇ ਫੋਟੋ ਸਟੈਕ ਫੀਚਰ ਤੋਂ ਇਲਾਵਾ ਯੂਜ਼ਰਸ ਨੂੰ ਦੂਜਾ ਫੀਚਰ AI ਦਿੱਤਾ ਹੈ। ਇਸ ਫੀਚਰ ਰਾਹੀ ਹੁਣ AI ਤੁਹਾਡੇ ਸਕ੍ਰੀਨਸ਼ਾਰਟ ਅਤੇ ਦਸਤਾਵੇਜ਼ਾਂ ਨੂੰ Catagory ਦੇ ਹਿਸਾਬ ਨਾਲ ਰੱਖੇਗਾ। ਜਿਵੇ ਕਿ ਬਿਜਲੀ ਦੇ ਬਿੱਲ ਇੱਕ ਜਗ੍ਹਾਂ ਹੋਣਗੇ, ਤੁਹਾਡੇ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਆਦਿ ਇੱਕ ਫੋਲਡਰ 'ਚ ਹੋਣਗੇ। ਇਸ ਤਰ੍ਹਾਂ AI ਨੋਟਸ ਦਾ ਇੱਕ ਫੋਲਡਰ ਆਪਣੇ ਆਪ ਬਣਾ ਲਵੇਗਾ।