ਹੈਦਰਾਬਾਦ: ਇੰਸਟਾਗ੍ਰਾਮ ਜਲਦ ਹੀ ਰੀਲਸ ਬਣਾਉਣ ਵਾਲੇ ਯੂਜ਼ਰਸ ਨੂੰ ਇੱਕ ਨਵਾਂ ਅਪਡੇਟ ਦੇਣ ਜਾ ਰਿਹਾ ਹੈ। ਅੱਜ ਦੇ ਸਮੇਂ 'ਚ ਲੋਕ ਫੇਸਬੁੱਕ, ਇੰਸਟਾਗ੍ਰਾਮ ਰਾਹੀ ਰੀਲਸ ਬਣਾ ਕੇ ਪੈਸੇ ਕਮਾਉਦੇ ਹਨ। ਜਿਸ ਕਰਕੇ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਮੇਟਾ ਕ੍ਰਿਏਟਰਸ ਅਤੇ Influencers ਨੂੰ ਕੰਟੈਟ ਪੋਸਟ ਕਰਨ ਲਈ ਇੱਕ ਨਵਾਂ ਅਪਡੇਟ ਦੇਣ ਜਾ ਰਿਹਾ ਹੈ। ਕੰਪਨੀ ਰੀਲਸ ਦੀ ਟਾਈਮਿੰਗ ਨੂੰ 3 ਮਿੰਟ ਤੋਂ ਵਧਾ ਕੇ 10 ਮਿੰਟ ਕਰਨ ਵਾਲੀ ਹੈ। ਇਸ ਅਪਡੇਟ ਨਾਲ Creators ਅਤੇ Influencers ਨੂੰ ਫਾਇਦਾ ਹੋਵੇਗਾ ਅਤੇ ਲੋਕ ਲੰਬੇ ਕੰਟੇਟ ਪਲੇਟਫਾਰਮ 'ਤੇ ਪੋਸਟ ਕਰ ਸਕਣਗੇ।
ਕੰਪਨੀ ਨੇ ਇੰਸਟਾਗ੍ਰਾਮ ਦੇ ਨਵੇਂ ਫੀਚਰ ਦੀ ਕੀਤੀ ਪੁਸ਼ਟੀ: ਮੇਟਾ ਦੇ ਇਸ ਅਪਡੇਟ ਨੂੰ ਸ਼ੁਰੂਆਤ 'ਚ ਰਿਵਰਸ ਇੰਜੀਨੀਅਰ ਅਲੇਸੈਂਡਰੋ ਪੈਲੁਜ਼ੀ ਨੇ ਦੇਖਿਆ ਸੀ। ਹੁਣ ਕੰਪਨੀ ਨੇ ਇਸ ਅਪਡੇਟ ਦੀ ਪੁਸ਼ਟੀ Tech Crunch ਨੂੰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਫੀਚਰ ਦੀ ਟੈਸਟਿੰਗ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਇਹ ਅਪਡੇਟ ਸਾਰਿਆਂ ਨੂੰ ਮਿਲ ਸਕਦਾ ਹੈ। ਫਿਲਹਾਲ ਯੂਜ਼ਰਸ 3 ਮਿੰਟ ਤੱਕ ਦੇ ਹੀ ਰੀਲਸ ਪੋਸਟ ਕਰ ਸਕਦੇ ਹਨ।