ਨਵੀਂ ਦਿੱਲੀ:NPCI ਨੇ ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ UPI ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ 24 ਮਾਰਚ, 2023 ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ। ਜਿਸ ਦੇ ਅਨੁਸਾਰ, ਨਵੇਂ ਵਿੱਤੀ ਸਾਲ ਦੀ 1 ਅਪ੍ਰੈਲ ਤੋਂ UPI ਰਾਹੀਂ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ 'ਤੇ 1.1 ਫੀਸਦੀ ਦਾ PPI ਚਾਰਜ ਦੇਣਾ ਹੋਵੇਗਾ।
ਦੁਨੀਆ ਦੇ ਡਿਜੀਟਲ ਹੋਣ ਦੇ ਨਾਲ ਹੁਣ ਜ਼ਿਆਦਾਤਰ ਲੋਕ ਆਨਲਾਈਨ ਭੁਗਤਾਨ ਯਾਨੀ ਮੋਬਾਈਲ ਭੁਗਤਾਨ ਨੂੰ ਮਹੱਤਵ ਦਿੰਦੇ ਹਨ। ਹਰ ਛੋਟੀ-ਵੱਡੀ ਦੁਕਾਨ 'ਤੇ ਇਸ ਦੀ ਮੌਜੂਦਗੀ ਇਸ ਨੂੰ ਹੋਰ ਵੀ ਪ੍ਰਸਿੱਧ ਬਣਾਉਂਦੀ ਹੈ। ਪਰ 1 ਅਪ੍ਰੈਲ ਤੋਂ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਭੁਗਤਾਨ ਕਰਨ 'ਤੇ ਤੁਹਾਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। NPCI ਨੇ ਇੱਕ ਸਰਕੂਲਰ ਜਾਰੀ ਕਰਕੇ UPI ਰਾਹੀਂ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ 'ਤੇ 1.1% ਪ੍ਰੀਪੇਡ ਭੁਗਤਾਨ ਸਾਧਨ ਭਾਵ PPI ਲਾਗੂ ਕਰਨ ਦਾ ਸੁਝਾਅ ਦਿੱਤਾ ਹੈ। ਮਹੱਤਵਪੂਰਨ ਤੌਰ 'ਤੇ PPI ਵਿੱਚ ਮੋਬਾਈਲ ਵਾਲੇਟ ਜਾਂ ਕਾਰਡ ਰਾਹੀਂ ਲੈਣ-ਦੇਣ ਸ਼ਾਮਲ ਹੁੰਦਾ ਹੈ। ਜਦਕਿ ਲੈਣ-ਦੇਣ ਨੂੰ ਸਵੀਕਾਰ ਕਰਨ, ਪ੍ਰਕਿਰਿਆ ਕਰਨ ਜਾਂ ਮਨਜ਼ੂਰੀ ਦੇਣ ਦੀ ਲਾਗਤ ਨੂੰ ਪੂਰਾ ਕਰਨ ਲਈ ਕਾਰਡ ਭੁਗਤਾਨ ਦੇ ਸਮੇਂ ਇੰਟਰਚੇਂਜ ਲਗਾਇਆ ਜਾਂਦਾ ਹੈ।