ਨਵੀਂ ਦਿੱਲੀ:ਭਾਰਤ ਵਿੱਚ ਕੁਝ ਸਾਲਾਂ ਤੋਂ ਡਿਜੀਟਲ ਭੁਗਤਾਨ ਦਾ ਟ੍ਰੈਂਡ ਵਧ ਰਿਹਾ ਹੈ। ਹਰ ਸਟੋਰ ਉੱਤੇ ਇਸ ਦੀ ਆਸਾਨੀ ਨਾਲ ਸੁਵਿਧਾ ਮਿਲ ਜਾਂਦੀ ਹੈ। ਸਗੋ, ਨਾ ਸਿਰਫ਼ ਸਟੋਰ ਉੱਤੇ ਬਲਕਿ ਅੱਜ ਕੱਲ੍ਹ ਰੇਹੜੀ ਉੱਤੇ ਵੀ ਆਨਲਾਈਨ ਭੁਗਤਾਨ ਲਈ ਸਕੈਨਰ ਮਿਲ ਜਾਂਦੇ ਹਨ। ਵੱਧ ਤੋਂ ਵੱਧ ਲੋਕ ਆਨਲਾਈਨ ਤੇ ਡਿਜੀਟਲ ਭੁਗਤਾਨ ਕਰਨ ਦੀ ਚੋਣ ਕਰਦੇ ਹਨ। ਪਰ, ਕੀ ਹੋਵੇਗਾ ਜੇਕਰ ਤੁਹਾਡੇ ਪੈਸੇ ਗ਼ਲਤੀ ਨਾਲ ਕਿਸ ਹੋਰ ਦੇ ਅਕਾਉਂਟ ਵਿੱਚ ਟਰਾਂਸਫਰ ਹੋ ਗਏ ਹੋਣ। ਪਰ, ਅਜਿਹੇ ਵਿੱਚ ਘਬਰਾਓ ਨਾ, ਕਿਉਂਕਿ ਇਹ ਗ਼ਲਤ ਭੁਗਤਾਨ ਦਾ ਹੱਲ ਵੀ ਹੈ, ਜਾਣੋ ਕਿਵੇਂ।
ETV Bharat / science-and-technology
UPI Payments: ਗ਼ਲਤ ਅਕਾਉਂਟ ਵਿੱਚ ਕਰ ਦਿੱਤੀ ਪੈਂਮੇਂਟ, ਤਾਂ ਇਸ ਨੰਬਰ ਉੱਤੇ ਕਾਲ ਕਰ ਕੇ ਪੈਸੇ ਲਓ ਵਾਪਸ - ਹੈਲਪਲਾਈਨ ਨੰਬਰ
ਜੇਕਰ ਤੁਸੀਂ Google Pay, Phonepe, Paytm ਆਦਿ ਵਰਗੇ ਔਨਲਾਈਨ ਭੁਗਤਾਨ ਐਪ ਰਾਹੀਂ ਗਲਤੀ ਨਾਲ ਕਿਸੇ ਗਲਤ ਖਾਤੇ ਵਿੱਚ ਭੁਗਤਾਨ ਕਰ ਦਿੱਤਾ ਹੈ, ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਪੈਸੇ ਵਾਪਸ ਪ੍ਰਾਪਤ ਕਰ ਸਕਦੇ ਹੋ, ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ ਕਿਵੇਂ ਅਪਣੇ ਪੈਸੇ ਵਾਪਸ ਮੰਗਵਾਉਣੇ ਹਨ।
ਪੈਸੇ ਵਾਪਸ ਪਾਉਣ ਲਈ ਇਹ ਪ੍ਰੋਸੈਸ ਨੂੰ ਕਰੋ ਫੋਲੋ: ਜੇਕਰ, ਤੁਹਾਡੇ ਕੋਲੋਂ ਪੈਸੇ ਗ਼ਲਤ ਅਕਾਉਂਟ ਵਿੱਚ ਟਰਾਂਸਫਰ ਹੋ ਗਏ ਹਨ, ਤਾਂ ਉਨ੍ਹਾਂ ਪੈਸਿਆਂ ਨੂੰ ਵਾਪਸ ਪਾਇਆ ਜਾ ਸਕਦਾ ਹੈ। ਇਸ ਲਈ ਤੁਸੀ ਹੈਲਪਲਾਈਨ ਨੰਬਰ 18001201740 ਉੱਤੇ ਕਾਲ ਕਰੋ ਅਤੇ ਅਪਣੀ ਸ਼ਿਕਾਇਤ ਦਰਜ ਕਰਾਓ। ਇਸ ਤੋਂ ਬਾਅਦ ਜਿਸ ਬੈਂਕ ਵਿੱਚ ਤੁਹਾਡਾ ਅਕਾਉਂਟ ਹੈ, ਉਸ ਬੈਂਕ ਵਿੱਚ ਜਾ ਕੇ ਫਾਰਮ ਜਮਾਂ ਕਰੋ ਜਿਸ ਵਿੱਚ ਘਟਨਾ ਸਬੰਧਤ ਸਾਰੀ ਜਾਣਕਾਰੀ ਦੇਣੀ ਹੋਵੇਗੀ, ਪਰ ਧਿਆਨ ਰਖੋ ਕਿ ਗ਼ਲਤ ਅਕਾਉਂਟ ਵਿੱਚ ਭੁਗਤਾਨ ਹੋਣ ਦੇ ਤਿੰਨ ਦਿਨ ਅੰਦਰ ਹੀ ਤੁਹਾਨੂੰ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਫਿਰ ਵੀ, ਜੇਕਰ ਕੋਈ ਬੈਂਕ ਤੁਹਾਡੀ ਮਦਦ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਇਸ ਦੀ ਸ਼ਿਕਾਇਤ ਰਿਜ਼ਰਵ ਬੈਂਕ ਦੇ ਓੰਬੋਡਮੈਨ ਤੋਂ bankingombudsman.rbi.org.in ਉੱਤੇ ਕਰੋ।
ਪੈਮੇਂਟ ਮੈਸੇਜ ਨੂੰ ਨਾ ਕਰੋ ਡਿਲੀਟ:ਆਰਬੀਆਈ ਦੀ ਨਵੀਂ ਗਾਈਡਲਾਈਨ ਮੁਤਾਬਕ ਗ਼ਲਤੀ ਨਾਲ ਗ਼ਲਤ ਅਕਾਉਂਟ ਵਿੱਚ ਪੈਮੇਂਟ ਹੋਣ ਉੱਤੇ ਪੈਸੇ ਵਾਪਿਸ ਮਿਲਣ ਦਾ ਹੱਲ ਹੈ। ਸ਼ਿਕਾਇਤ ਦਰਜ ਹੋਣ ਦੇ 48 ਘੰਟਿਆਂ ਅੰਦਰ ਰਿਫੰਡ ਹੋ ਜਾਂਦਾ ਹੈ। ਹਾਲਾਂਕਿ, ਇਸ ਲਈ ਜ਼ਰੂਰੀ ਹੈ ਕਿ ਪੈਮੇਂਟ ਕਰਨ ਤੋਂ ਬਾਅਦ ਜੋ ਮੈਸੇਜ ਆਇਆ ਜਾਂ ਫੋਨ ਆਉਂਦਾ ਹੈ, ਉਸ ਨੂੰ ਡਿਲੀਟ ਨਾ ਕਰੋ। ਕਿਉਂਕਿ ਇਹ ਮੈਸੇਜ ਵਿੱਚ ਪੀਪੀਬੀਐਲ ਨੰਬਰ ਹੁੰਦਾ ਹੈ, ਜੋ ਰੁਪਏ ਰਿਫੰਡ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀਂ, ਗਲਤ ਪੈਮੇਂਟ ਦੀ ਸਕ੍ਰੀਨਸ਼ਾਨ ਵੀ ਜ਼ਰੂਰ ਲੈ ਲਓ। ਆਨਲਾਈਨ ਪੈਮੇਂਟ ਐਪ ਦੇ ਕਸਮਟਰ ਕੇਅਰ ਦੇ ਜ਼ਰੀਏ ਸ਼ਿਕਾਇਤ ਕਰਨ ਵਿੱਦ ਮਦਦਗਾਰ ਸਾਬਿਤ ਹੋ ਸਕਦੇ ਹਨ। ਇਸ ਤੋਂ ਇਲਾਵਾ, ਗਲਤ ਪੈਮੇਂਟ ਦੀ ਸ਼ਿਕਾਇਤ ਨੈਸ਼ਨਲ ਪੈਮੇਂਟ ਕਾਰਪੋਰੇਸ਼ਨ (NPCI) ਦੀ ਵੈਬਸਾਈਟ ਉੱਤੇ ਵੀ ਕਰ ਸਕਦੇ ਹੋ।