ਨਵੀਂ ਦਿੱਲੀ: ਹੁਣ ਮੈਟਾਮੈਟਰੀਅਲ ਆਧਾਰਿਤ ਫਾਊਂਡੇਸ਼ਨ ਤੋਂ ਭੂਚਾਲ ਰੋਧਕ ਇਮਾਰਤਾਂ ਤਿਆਰ ਕੀਤੀਆ ਜਾਣਗੀਆਂ। ਇਨ੍ਹਾਂ ਇਮਾਰਤਾਂ 'ਤੇ ਭੂਚਾਲ ਦੇ ਝਟਕਿਆਂ ਦਾ ਘੱਟ ਅਸਰ ਪਵੇਗਾ। ਇਹ ਪ੍ਰਸਤਾਵ ਆਈਆਈਟੀ ਮੰਡੀ ਦੇ ਖੋਜਕਰਤਾਵਾਂ ਨੇ ਦਿੱਤਾ ਹੈ। ਉਨ੍ਹਾਂ ਨੇ ਧਾਤੂ ਅਤੇ ਪਲਾਸਟਿਕ ਸਮੱਗਰੀ ਦੇ ਬਣੇ ਕਈ ਤੱਤਾਂ ਨੂੰ ਮਿਲਾ ਕੇ ਇਹ ਮੈਟਾਮੈਟਰੀਅਲ ਬਣਾਇਆ ਹੈ। ਆਈਆਈਟੀ ਮੰਡੀ ਤੋਂ ਡਾ. ਅਰਪਨ ਗੁਪਤਾ ਦੀ ਅਗਵਾਈ ਵਿੱਚ ਖੋਜਕਰਤਾਵਾਂ ਦੀ ਇੱਕ ਟੀਮ ਨੇ ਇਮਾਰਤਾਂ ਨੂੰ ਭੂਚਾਲ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਦੋ-ਅਯਾਮੀ ਮੈਟਾਮੈਟਰੀਅਲ ਅਧਾਰਤ ਫਾਊਂਡੇਸ਼ਨ ਦਾ ਪ੍ਰਸਤਾਵ ਦਿੱਤਾ ਹੈ।
ਇਮਾਰਤ ਦੀ ਨੀਂਹ ਨੂੰ ਸਮਝਦਾਰੀ ਨਾਲ ਡਿਜ਼ਾਈਨ ਕਰਕੇ ਭੂਚਾਲ ਤੋਂ ਕੀਤਾ ਜਾ ਸਕਦਾ ਬਚਾਅ: ਇਸ ਖੋਜ ਦਾ ਵੇਰਵਾ ਸਾਇੰਟਿਫਿਕ ਰਿਪੋਰਟਸ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਨੂੰ ਆਈਆਈਟੀ ਮੰਡੀ ਦੇ ਸਕੂਲ ਆਫ਼ ਇੰਜਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਡਾ: ਅਰਪਨ ਗੁਪਤਾ ਅਤੇ ਉਨ੍ਹਾਂ ਦੇ ਖੋਜਕਾਰਾਂ ਰਿਸ਼ਭ ਸ਼ਰਮਾ, ਅਮਨ ਠਾਕੁਰ ਅਤੇ ਡਾ: ਪ੍ਰੀਤੀ ਗੁਲੀਆ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਖੋਜ ਦੇ ਅਨੁਸਾਰ, ਇਮਾਰਤ ਦੀ ਨੀਂਹ ਨੂੰ ਸਮਝਦਾਰੀ ਨਾਲ ਡਿਜ਼ਾਈਨ ਕਰਨ ਨਾਲ ਭੂਚਾਲ ਦੀਆਂ ਲਹਿਰਾਂ ਨੂੰ ਇਮਾਰਤ ਨੂੰ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾਂ ਵਾਪਸ ਮੋੜਿਆ ਜਾਂ ਪ੍ਰਤੀਬਿੰਬਿਤ ਕੀਤਾ ਜਾ ਸਕਦਾ ਹੈ।
ਇਮਾਰਤ ਦੀ ਸੁਰੱਖਿਆ ਲਈ ਇੱਕ ਚੰਗੀ ਨੀਂਹ ਦੀ ਜ਼ਰੂਰਤ: ਇਸ ਖੋਜ ਦੀ ਮਹੱਤਤਾ ਬਾਰੇ ਦੱਸਦਿਆਂ ਡਾ: ਅਰਪਨ ਗੁਪਤਾ ਨੇ ਕਿਹਾ ਕਿ ਕਿਸੇ ਇਮਾਰਤ ਦੀ ਬੁਨਿਆਦ ਨੂੰ ਸੂਝ-ਬੂਝ ਨਾਲ ਤਿਆਰ ਕਰਕੇ ਇਮਾਰਤ ਨੂੰ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾਂ ਭੁਚਾਲ ਦੀਆਂ ਲਹਿਰਾਂ ਨੂੰ ਉਲਟਾਇਆ ਜਾਂ ਪ੍ਰਤੀਬਿੰਬਿਤ ਕੀਤਾ ਜਾ ਸਕਦਾ ਹੈ। ਕਿਸੇ ਵੀ ਇਮਾਰਤ ਦੀ ਸੁਰੱਖਿਆ ਲਈ ਇੱਕ ਚੰਗੀ ਨੀਂਹ ਦੀ ਜ਼ਰੂਰਤ ਬਹੁਤ ਮਹੱਤਵਪੂਰਨ ਹੈ। ਇਮਾਰਤ ਫ਼ਾਊਡੇਸ਼ਨ ਦੇ ਇਸ ਨਵੇਂ ਡਿਜ਼ਾਈਨ ਰਾਹੀ ਅਜਿਹਾ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਮੈਟਾਮੈਟਰੀਅਲ ਫਾਊਂਡੇਸ਼ਨ ਵਜੋਂ ਜਾਣਿਆ ਜਾਂਦਾ ਹੈ। ਭੌਤਿਕ ਗੁਣਾਂ ਦੇ ਕਾਰਨ ਇਹ ਤਕਨੀਕੀ ਪਰਿਵਰਤਨ ਲਹਿਰਾਂ ਦੇ ਪ੍ਰਤੀਬਿੰਬ ਨੂੰ ਜਨਮ ਦੇ ਸਕਦੀ ਹੈ ਜਿਸ ਨਾਲ ਉਸ ਨੀਂਹ 'ਤੇ ਬਣੇ ਹੋਏ ਇਮਾਰਤੀ ਢਾਂਚੇ ਦੀ ਸੁਰੱਖਿਆ ਹੋ ਸਕਦੀ ਹੈ।