ਪੰਜਾਬ

punjab

ETV Bharat / science-and-technology

Twitter ਦਾ ਅਧਿਕਾਰਿਤ ਅਕਾਊਟ @twitter ਕਰ ਦਿੱਤਾ ਗਿਆ ਬੰਦ, ਹੁਣ ਇਸ ਅਕਾਊਟ 'ਤੇ ਮਿਲਣਗੇ ਯੂਜ਼ਰਸ ਨੂੰ ਸਾਰੇ ਜ਼ਰੂਰੀ ਅਪਡੇਟਸ

ਬੀਤੇ ਦਿਨ ਟਵਿੱਟਰ ਦਾ ਨਾਮ ਅਤੇ ਲੋਗੋ ਬਦਲ ਕੇ X ਰੱਖ ਦਿੱਤਾ ਗਿਆ ਹੈ ਅਤੇ ਹੁਣ ਕੰਪਨੀ ਦਾ ਅਧਿਕਾਰਿਤ ਅਕਾਊਟ ਵੀ ਬੰਦ ਕਰ ਦਿੱਤਾ ਗਿਆ ਹੈ। ਹੁਣ @X ਹੈਂਡਲ 'ਤੇ ਯੂਜ਼ਰਸ ਨੂੰ ਸਾਰੇ ਜ਼ਰੂਰੀ ਅਪਡੇਟਸ ਮਿਲਣਗੇ।

Twitter
Twitter

By

Published : Jul 27, 2023, 12:36 PM IST

ਹੈਦਰਾਬਾਦ: ਬੀਤੇ ਦਿਨ ਟਵਿੱਟਰ ਦਾ ਨਾਮ ਅਤੇ ਪਹਿਚਾਣ ਬਦਲ ਦਿੱਤੀ ਗਈ ਹੈ ਅਤੇ ਟਵਿੱਟਰ ਦੀ ਨੀਲੀ ਚਿੜੀਆਂ ਵਾਲਾ ਲੋਗੋ ਅਤੇ ਨਾਮ ਦੋਨੋ X ਕਰ ਦਿੱਤੇ ਗਏ ਹਨ। ਹੁਣ ਟਵਿੱਟਰ ਦਾ ਅਧਿਕਾਰਿਤ ਅਕਾਊਟ @twitter ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਇਸਦੀ ਜਗ੍ਹਾਂ ਅਕਾਊਟ ਦਾ ਯੂਜ਼ਰਨੇਮ @X ਹੋ ਗਿਆ ਹੈ। ਹੁਣ ਇਸ ਪਲੇਟਫਾਰਮ ਨਾਲ ਜੁੜੇ ਅਪਡੇਟਸ ਪਾਉਣ ਲਈ ਯੂਜ਼ਰਸ ਨੂੰ @X ਅਕਾਊਟ ਫਾਲੋ ਕਰਨਾ ਹੋਵੇਗਾ।

Twitter

@twitter ਅਕਾਊਟ ਨੂੰ ਕੀਤਾ ਗਿਆ ਬੰਦ: ਸੋਸ਼ਲ ਮੀਡੀਆ ਪਲੇਟਫਾਰਮ ਨੇ ਸਭ ਤੋਂ ਪਹਿਲਾ @twitter ਅਕਾਊਟ ਦਾ ਨਾਮ ਬਦਲਿਆ ਅਤੇ ਇਸਦਾ URL ਹੁਣ x.com/x ਕਰ ਦਿੱਤਾ ਗਿਆ ਹੈ। ਕੋਈ ਹੋਰ @twitter ਯੂਜ਼ਰਨੇਮ ਦਾ ਇਸਤੇਮਾਲ ਨਾ ਕਰ ਸਕੇ, ਇਸ ਲਈ ਹੁਣ @twitter ਅਕਾਊਟ ਜਾਂ ਫਿਰ x.com/twitter URL ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਇਸ ਅਕਾਊਟ 'ਤੇ ਦਿਖਾਈ ਦੇ ਰਿਹਾ ਹੈ ਕਿ ਇਹ ਅਕਾਊਟ ਹੁਣ ਐਕਟਿਵ ਨਹੀਂ ਹੈ। ਅਪਡੇਟਸ ਲਈ @X ਨੂੰ ਫਾਲੋ ਕਰੋ।

ਨਵੇਂ @X ਅਕਾਊਟ 'ਤੇ 6.6 ਕਰੋੜ ਤੋਂ ਜ਼ਿਆਦਾ ਫਾਲੋਅਰਜ਼:@X ਅਕਾਊਟ 'ਤੇ 66 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ। ਦਰਅਸਲ ਕੰਪਨੀ ਨੇ ਪੁਰਾਣੇ ਟਵਿੱਟਰ ਅਕਾਊਟ ਦਾ ਨਾਮ ਬਦਲ ਕੇ ਹੀ X ਰੱਖ ਦਿੱਤਾ ਹੈ। ਮਤਲਬ ਜਿੰਨੇ ਵੀ ਯੂਜ਼ਰਸ ਪਹਿਲਾ ਤੋਂ ਟਵਿੱਟਰ ਦਾ ਅਕਾਊਟ ਫਾਲੋ ਕਰਦੇ ਹਨ, ਉਹ ਆਪਣੇ ਆਪ X ਅਕਾਊਟ 'ਚ ਬਣੇ ਰਹਿਣਗੇ। ਕਿਉਕਿ ਟਵਿੱਟਰ ਦਾ ਨਾਮ ਬਦਲ ਕੇ ਹੀ X ਰੱਖ ਦਿੱਤਾ ਹੈ।

ਐਲੋਨ ਮਸਕ ਨੇ ਟਵਿੱਟਰ 'ਚ ਕੀਤੇ ਕਈ ਬਦਲਾਅ: ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਹੀ ਐਲੋਨ ਮਸਕ ਨੇ ਇਸ ਪਲੇਟਫਾਰਮ 'ਚ ਕਈ ਬਦਲਾਅ ਕੀਤੇ ਹਨ। ਕੁਝ ਹਫਤੇ ਪਹਿਲਾ ਹੀ ਉਨ੍ਹਾਂ ਨੇ ਸੰਕੇਤ ਦਿੱਤੇ ਸੀ ਕਿ ਟਵਿੱਟਰ ਦੀ ਨੀਲੀ ਚਿੜੀਆਂ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ ਅਤੇ ਬਾਅਦ ਵਿੱਚ ਟਵਿੱਟਰ ਦੀ ਸੀਈਓ ਲਿੰਡਾ ਨੇ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਪਲੇਟਫਾਰਮ ਦੇ URL ਤੋਂ ਲੈ ਕੇ ਨਾਮ ਅਤੇ ਲੋਗੋ ਤੱਕ ਸਭ ਬਦਲਿਆ ਜਾ ਰਿਹਾ ਹੈ। ਇਹ ਬਦਲਾਅ ਸਾਰੇ ਯੂਜ਼ਰਸ ਨੂੰ ਨਜ਼ਰ ਆਉਣ ਲੱਗੇ ਹਨ।

ਆਉਣ ਵਾਲੇ ਸਮੇਂ 'ਚ X ਵਿੱਚ ਕਈ ਨਵੇਂ ਫੀਚਰਸ ਦੇਖਣ ਨੂੰ ਮਿਲ ਸਕਦੇ: ਕੰਪਨੀ ਦੀ ਸੀਈਓ ਦਾ ਕਹਿਣਾ ਹੈ ਕਿ X ਪਲੇਟਫਾਰਮ ਯੂਜ਼ਰਸ ਨੂੰ ਇਸ ਤਰ੍ਹਾਂ ਜੋੜੇਗਾ, ਜਿਸ ਬਾਰੇ ਤੁਸੀਂ ਸੋਚਿਆਂ ਵੀ ਨਹੀਂ ਹੋਵੇਗਾ ਅਤੇ ਇਹ AI ਪਾਵਰਡ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਪਿਛਲੇ 8 ਮਹੀਨਿਆਂ ਤੋਂ ਇਸ 'ਤੇ ਕੰਮ ਕਰ ਰਹੇ ਸੀ ਅਤੇ ਹੁਣ ਇਸਦੀ ਸ਼ੁਰੂਆਤ ਹੋ ਗਈ ਹੈ। ਜਲਦ ਹੀ X ਵਿੱਚ ਕਈ ਨਵੇਂ ਫੀਚਰਸ ਦੇਖਣ ਨੂੰ ਮਿਲਣਗੇ।

ABOUT THE AUTHOR

...view details