ਹੈਦਰਾਬਾਦ: ਟਵਿੱਟਰ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਕੰਪਨੀ ਟਵਿੱਟਰ 'ਚ ਕਈ ਨਵੇਂ ਬਦਲਾਅ ਕਰ ਰਹੀ ਹੈ। ਹੁਣ ਐਲੋਨ ਮਸਕ ਨੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਲਦ ਹੀ ਪਲੇਟਫਾਰਮ 'ਤੇ ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਪੋਸਟ ਕੀਤੀ ਗਈ ਫੋਟੋ ਦੇ ਉੱਪਰ ਟਾਈਟਲ ਵੀ ਨਜ਼ਰ ਆਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਿਊਜ਼ ਪਬਲਿਸ਼ਰ ਜਾਂ ਕ੍ਰਿਏਟਰ ਕੋਈ ਲਿੰਕ ਪੋਸਟ ਕਰਦੇ ਹਨ, ਤਾਂ ਫੋਟੋ ਦੇ ਉੱਪਰ ਖਬਰ ਦੀ ਹੈੱਡਲਾਈਨ ਨਜ਼ਰ ਆਉਦੀ ਹੈ। ਹਾਲਾਂਕਿ, ਮਸਕ ਨੇ ਅਗਸਤ ਮਹੀਨੇ ਇਸਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋ ਵੀ ਕ੍ਰਿਏਟਰਸ ਕੋਈ ਲਿੰਕ ਪਲੇਟਫਾਰਮ 'ਤੇ ਪੋਸਟ ਕਰਦੇ ਸੀ, ਤਾਂ ਯੂਜ਼ਰਸ ਨੂੰ ਕੋਈ ਵੀ ਹੈੱਡਲਾਈਨ ਫੋਟੋ ਦੇ ਉੱਪਰ ਨਜ਼ਰ ਨਹੀਂ ਆਉਦੀ ਸੀ, ਜਿਸ ਕਰਕੇ ਯੂਜ਼ਰਸ ਖਬਰ ਨੂੰ ਘਟ ਪੜ੍ਹਦੇ ਸੀ ਜਾਂ ਨਹੀਂ ਪੜ੍ਹਦੇ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਯੂਜ਼ਰਸ ਨੂੰ ਫੋਟੋ ਦੇ ਉੱਪਰ ਹੈੱਡਲਾਈਨ ਲਿਖਣ ਦੀ ਸੁਵਿਧਾ ਇਸ ਕਰਕੇ ਦਿੱਤੀ ਸੀ, ਤਾਂਕਿ ਯੂਜ਼ਰਸ ਖਬਰ 'ਤੇ ਕਲਿੱਕ ਕਰਨ। ਫਿਰ ਮਸਕ ਨੇ ਅਗਸਤ ਮਹੀਨੇ ਇਸ ਫੀਚਰ ਨੂੰ ਬੰਦ ਕਰ ਦਿੱਤਾ ਸੀ। ਹੁਣ ਮਸਕ ਨੇ ਇਸ ਫੀਚਰ ਨੂੰ ਵਾਪਸ ਲਿਆਉਣ ਦੀ ਗੱਲ ਕਹੀ ਹੈ।
ਖਬਰਾਂ ਪਬਲਿਸ਼ ਕਰਨ ਵਾਲਿਆਂ ਨੂੰ ਹੋਵੇਗਾ ਫਾਇਦਾ:ਇਸ ਫੀਚਰ ਦੇ ਆਉਣ ਤੋਂ ਬਾਅਦ ਖਬਰਾਂ ਪਬਲਿਸ਼ ਕਰਨ ਵਾਲਿਆਂ ਨੂੰ ਫਾਇਦਾ ਹੋਵੇਗਾ। ਹੁਣ ਜਦੋ ਵੀ ਖਬਰਾਂ ਪਬਲਿਸ਼ ਕਰਨ ਵਾਲੇ ਕੋਈ ਲਿੰਕ ਟਵਿੱਟਰ 'ਤੇ ਪੋਸਟ ਕਰਨਗੇ, ਤਾਂ ਖਬਰ ਦੀ ਹੈੱਡਲਾਈਨ ਆਪਣੇ ਆਪ ਫੋਟੋ ਦੇ ਉੱਪਰ ਨਜ਼ਰ ਆਉਣ ਲੱਗੇਗੀ ਅਤੇ ਪਬਲਿਸ਼ ਕਰਨ ਵਾਲਿਆਂ ਨੂੰ ਫੋਟੋ ਦੇ ਉੱਪਰ ਹੈੱਡਲਾਈਨ ਅਲੱਗ ਤੋਂ ਲਿਖਣਾ ਨਹੀਂ ਪਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਜਦੋ ਇਸ ਫੀਚਰ ਨੂੰ ਮਸਕ ਨੇ ਬੰਦ ਕੀਤਾ ਸੀ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਫੀਚਰ ਨਾਲ ਫੋਟੋ ਬੇਕਾਰ ਨਜ਼ਰ ਆਉਦੀ ਹੈ ਅਤੇ ਯੂਜ਼ਰਸ ਪਲੇਟਫਾਰਮ 'ਤੇ ਜ਼ਿਆਦਾ ਸਮਾਂ ਨਹੀਂ ਬਿਤਾਉਦੇ।