ਹੈਦਰਾਬਾਦ: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਇੱਕ ਵਾਰ ਫਿਰ ਨਵੇਂ ਫੀਚਰ ਦੇ ਨਾਲ ਆ ਰਿਹਾ ਹੈ। ਇਹ ਫੀਚਰ ਨੌਕਰੀਆਂ ਨਾਲ ਸਬੰਧਤ ਹੈ। ਟਵਿੱਟਰ ਲਿੰਕਡਇਨ ਦੇ ਰਾਹ 'ਤੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਟਵਿੱਟਰ 'ਤੇ ਨੌਕਰੀਆਂ ਸਰਚ ਕਰਨ ਲਈ ਇੱਕ ਫੀਚਰ ਜੋੜਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਟਵਿਟਰ ਜਾਂ ਐਲੋਨ ਮਸਕ ਦੇ ਅਧਿਕਾਰਤ ਹੈਂਡਲ ਵਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਵੈੱਬ ਡਿਵੈਲਪਰ ਨੇ ਟਵੀਟ ਕਰ ਦਿੱਤੀ ਜਾਣਕਾਰੀ: ਦਰਅਸਲ ਨੀਮਾ ਓਵਜੀ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਹ ਫੀਚਰ ਜਲਦ ਹੀ ਟਵਿਟਰ 'ਤੇ ਆਉਣ ਵਾਲਾ ਹੈ। ਇਸ ਵਿਅਕਤੀ ਦੇ ਟਵਿੱਟਰ ਅਕਾਊਂਟ ਦੇ ਬਾਇਓ 'ਚ ਲਿਖਿਆ ਹੈ ਕਿ ਐਪ ਰਿਸਰਚਰ, ਵੈੱਬ ਡਿਵੈਲਪਰ। ਇਸ ਤੋਂ ਇਲਾਵਾ ਇਸ ਅਕਾਊਟ ਦੀ ਬਾਇਓ ਵਿੱਚ ਇਹ ਵੀ ਲਿਖਿਆ ਹੈ ਕਿ ਉਹ ਵੱਖ-ਵੱਖ ਐਪਸ ਦੇ ਆਉਣ ਵਾਲੇ ਫੀਚਰਸ ਨੂੰ ਟਵੀਟ ਕਰਦੇ ਹਨ, ਕੰਸੈਪਟ ਵੀ ਡਿਜ਼ਾਈਨ ਕਰਦੇ ਹਨ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਟਵਿੱਟਰ 'ਤੇ ਵੀ ਨੌਕਰੀ ਦੀਆਂ ਪੋਸਟਾਂ ਆਉਣਗੀਆਂ। ਟਵੀਟ ਵਿੱਚ ਇੱਕ ਵਿਅਕਤੀ ਨੇ ਲਿਖਿਆ, "BREAKING: Twitter ਇੱਕ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਵੈਰੀਫਾਇਡ ਸੰਸਥਾਵਾਂ ਨੂੰ ਨੌਕਰੀਆਂ ਪੋਸਟ ਕਰਨ ਦੀ ਇਜਾਜ਼ਤ ਦੇਵੇਗਾ!"