ਹੈਦਰਾਬਾਦ:ਐਲੋਨ ਮਸਕ ਨੇ ਟਵਿਟਰ ਦੇ ਇੱਕ ਹੋਰ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਹੁਣ ਯੂਜ਼ਰਸ ਹੇਠਾਂ ਸਵਾਈਪ ਕਰਕੇ ਵੀਡੀਓ ਨੂੰ ਲਗਾਤਾਰ ਦੇਖ ਸਕਦੇ ਹਨ। ਯਾਨੀ ਹੁਣ ਜਿਸ ਤਰ੍ਹਾਂ ਤੁਸੀਂ ਇੰਸਟਾਗ੍ਰਾਮ 'ਤੇ ਰੀਲਾਂ ਦੇਖਦੇ ਹੋ, ਉਸੇ ਤਰ੍ਹਾਂ ਹੁਣ ਤੁਸੀਂ ਟਵਿਟਰ 'ਤੇ ਘੰਟਿਆਂ ਤੱਕ ਸਵਾਈਪ ਕਰਕੇ ਲਗਾਤਾਰ ਵੀਡੀਓ ਦੇਖ ਸਕਦੇ ਹੋ। ਜਦੋਂ ਐਂਡਰੌਇਡ ਫੋਨ 'ਤੇ ਇਸ ਫੀਚਰ ਦੀ ਜਾਂਚ ਕੀਤੀ ਗਈ, ਤਾਂ ਇਹ ਫੀਚਰ ਸਹੀ ਢੰਗ ਨਾਲ ਕੰਮ ਕਰ ਰਿਹਾ ਸੀ, ਮਤਲਬ ਕਿ ਇਹ ਹੁਣ ਇਹ ਫੀਚਰ ਹਰ ਕਿਸੇ ਲਈ ਲਾਈਵ ਹੋ ਗਿਆ ਹੈ।
ਐਲੇਨ ਮਸਕ ਨੇ ਟਵਿਟਰ ਯੂਜ਼ਰਸ ਨੂੰ ਇੰਸਟਾਗ੍ਰਾਮ ਵਰਗਾ ਦਿੱਤਾ ਇਕ ਹੋਰ ਫੀਚਰ: ਐਲੋਨ ਮਸਕ ਨੇ ਹਾਲ ਹੀ 'ਚ ਟਵਿਟਰ ਯੂਜ਼ਰਸ ਨੂੰ ਇੰਸਟਾਗ੍ਰਾਮ ਵਰਗਾ ਇਕ ਹੋਰ ਫੀਚਰ ਦਿੱਤਾ ਹੈ, ਜਿਸ ਨੂੰ ਹਾਈਲਾਈਟ ਟਵੀਟ ਕਿਹਾ ਜਾਂਦਾ ਹੈ। ਹੁਣ ਯੂਜ਼ਰਸ ਆਪਣੇ ਪਸੰਦੀਦਾ ਟਵੀਟਸ ਨੂੰ ਪ੍ਰੋਫਾਈਲ ਦੇ ਟਾਪ 'ਤੇ ਹਾਈਲਾਈਟ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਆਪਣੀ ਪ੍ਰੋਫਾਈਲ 'ਤੇ ਜਾਣਾ ਹੋਵੇਗਾ ਅਤੇ ਉਸ ਟਵੀਟ ਨੂੰ ਚੁਣਨਾ ਹੋਵੇਗਾ, ਜਿਸ ਨੂੰ ਉਹ ਟਾਪ 'ਤੇ ਰੱਖਣਾ ਚਾਹੁੰਦੇ ਹਨ। ਸਾਰੇ ਹਾਈਲਾਈਟ ਕੀਤੇ ਟਵੀਟ 'Highlighted Tweet' ਵਿਕਲਪ ਦੇ ਅੰਦਰ ਦਿਖਾਈ ਦੇਣਗੇ। ਇੰਸਟਾਗ੍ਰਾਮ 'ਤੇ ਵੀ ਅਜਿਹਾ ਹੀ ਫੀਚਰ ਉਪਲਬਧ ਹੈ, ਜਿੱਥੇ ਯੂਜ਼ਰਸ ਆਪਣੀ ਪਸੰਦੀਦਾ ਫੋਟੋ ਜਾਂ ਵੀਡੀਓ ਨੂੰ ਪ੍ਰੋਫਾਈਲ ਦੇ ਟਾਪ 'ਤੇ ਹਾਈਲਾਈਟ ਕਰਦੇ ਹਨ।