ਹੈਦਰਾਬਾਦ:ਐਲੋਨ ਮਸਕ ਨੇ X 'ਤੇ ਇੱਕ ਨਵਾਂ Job Hiring ਫੀਚਰ ਵੈਰੀਫਾਈਡ ਕੰਪਨੀਆਂ ਲਈ ਜਾਰੀ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਕੰਪਨੀਆਂ ਆਪਣੀ ਪ੍ਰੋਫਾਈਲ 'ਤੇ Job ਲਿਸਟਿੰਗ ਕਰ ਸਕਦੀਆਂ ਹਨ। ਜਿਸ ਨਾਲ ਕੰਪਨੀਆਂ ਨੂੰ ਸਹੀ ਕਰਮਚਾਰੀ ਲੱਭਣ 'ਚ ਮਦਦ ਮਿਲੇਗੀ। ਫਿਲਹਾਲ ਇਹ ਫੀਚਰ ਕੁਝ ਹੀ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ।
X Hiring ਨੇ ਪੋਸਟ ਕਰ ਦਿੱਤੀ ਜਾਣਕਾਰੀ: X Hiring ਅਕਾਊਟ ਵੱਲੋ ਇਸ ਫੀਚਰ ਬਾਰੇ ਇੱਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ," x Hiring ਬੀਟਾ ਤੱਕ ਪਹੁੰਚ ਨੂੰ ਅੱਜ ਹੀ Unlock ਕਰੋ। ਵਿਸ਼ੇਸ਼ ਰੂਪ 'ਚ ਵੈਰੀਫਾਈਡ ਕੰਪਨੀਆਂ ਲਈ। ਆਪਣੀਆਂ ਸਭ ਤੋਂ ਮਹੱਤਵਪੂਰਨ ਭੂਮਿਕਾਵਾਂ ਨੂੰ ਇੱਥੇ ਦਿਖਾਓ ਅਤੇ ਸੰਗਠਿਤ ਤੌਰ 'ਤੇ ਲੱਖਾਂ ਸਬੰਧਤ ਉਮੀਦਵਾਰਾਂ ਤੱਕ ਪਹੁੰਚੋ।"
ਇਸ ਫੀਚਰ ਦੀ ਵਰਤੋ ਕਰਨ ਲਈ ਕੰਪਨੀਆਂ ਨੂੰ ਕਰਨਾ ਹੋਵੇਗਾ ਭੁਗਤਾਨ: x 'ਤੇ ਕਿਸੇ ਵੀ ਕੰਪਨੀ ਨੂੰ ਵੈਰੀਫਾਈਡ ਹੋਣ ਲਈ ਹਰ ਮਹੀਨੇ 82,550 ਰੁਪਏ ਦਾ ਭੂਗਤਾਨ ਕਰਨਾ ਹੁੰਦਾ ਹੈ। ਬਲੂ ਟਿੱਕ ਮਿਲਣ ਤੋਂ ਬਾਅਦ ਕੰਪਨੀਆਂ x 'ਤੇ ਮੌਜ਼ੂਦ ਸਾਰੇ ਫੀਚਰਸ ਤੱਕ ਪਹੁਚ ਕਰ ਸਕਦੀਆਂ ਹਨ। ਇਸ ਨਵੇਂ ਫੀਚਰ ਦੀ ਮਦਦ ਨਾਲ ਕੰਪਨੀਆਂ ਵਧੀਆਂ ਕਰਮਚਾਰੀ ਚੁਣ ਸਕਦੀਆਂ ਹਨ। x ਦਾ ਇਹ ਨਵਾਂ ਫੀਚਰ LinkdIn ਨੂੰ ਟੱਕਰ ਦੇਵੇਗਾ।
ਐਲੋਨ ਮਸਕ ਨੇ ਵੈਰੀਫਾਈਡ ਯੂਜ਼ਰਸ ਨੂੰ ਦਿੱਤੀ AirPlay ਦੀ ਸੁਵਿਧਾ: ਐਲੋਨ ਮਸਕ ਨੇ ਵੈਰੀਫਾਈਡ ਯੂਜ਼ਰਸ ਨੂੰ AirPlay ਦੀ ਸੁਵਿਧਾ ਦਿੱਤੀ ਹੈ। ਇਸ ਸੁਵਿਧਾ ਦੀ ਮਦਦ ਨਾਲ ਤੁਸੀਂ ਵੀਡੀਓ ਨੂੰ ਟੀਵੀ 'ਤੇ ਵੀ ਚਲਾ ਸਕਦੇ ਹੋ। ਇਸਦੇ ਨਾਲ ਹੀ ਵੈਰੀਫਾਈਡ ਯੂਜ਼ਰਸ ਹੁਣ 3 ਘੰਟੇ ਤੱਕ ਦੀ ਵੀਡੀਓ ਨੂੰ X 'ਤੇ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਆਪਣੀ ਟਾਈਮਲਾਈਨ ਵਿੱਚ ਆ ਰਹੀ ਵੀਡੀਓ ਨੂੰ ਗੈਲਰੀ 'ਚ ਵੀ ਸੇਵ ਕਰ ਸਕਦੇ ਹਨ। ਵੀਡੀਓ ਨੂੰ ਸੇਵ ਕਰਨ ਲਈ ਡਾਊਨਲੋਡ ਦਾ ਆਪਸ਼ਨ ਮਿਲੇਗਾ। ਜੇਕਰ ਯੂਜ਼ਰ ਚਾਹੁੰਦਾ ਹੈ ਕਿ ਕੋਈ ਉਨ੍ਹਾਂ ਦੀ ਵੀਡੀਓ ਨੂੰ ਡਾਊਨਲੋਡ ਨਾ ਕਰੇ, ਤਾਂ ਇਸਦੇ ਲਈ ਯੂਜ਼ਰਸ ਕੋਲ ਵੀਡੀਓ ਦੇ ਡਾਊਨਲੋਡ ਆਪਸ਼ਨ ਨੂੰ Disable ਜਾਂ Unable ਕਰਨ ਦਾ ਆਪਸ਼ਨ ਵੀ ਹੋਵੇਗਾ।