ਹੈਦਰਾਬਾਦ:ਐਲੋਨ ਮਸਕ ਨੇ ਟਵਿੱਟਰ ਦਾ ਨਾਮ ਬਦਲਕੇ X ਰੱਖ ਦਿੱਤਾ ਹੈ। ਇਸ ਦੇ ਨਾਲ ਹੀ, ਅਧਿਕਾਰਿਤ ਟਵਿੱਟਰ ਅਕਾਊਟ ਵੀ ਬੰਦ ਕਰ ਦਿੱਤਾ ਹੈ। ਵੈੱਬ ਅਤੇ ਐਂਡਰਾਇਡ ਵਰਜ਼ਨ 'ਤੇ ਨੀਲੀ ਚਿੜੀਆਂ ਦਾ ਲੋਗੋ ਬਦਲ ਕੇ X ਕਰ ਦਿੱਤਾ ਗਿਆ ਹੈ। ਲੋਗੋ ਵਿੱਚ ਕੁਝ ਹੋਰ ਬਦਲਾਅ ਕੀਤੇ ਜਾਣ ਦੀ ਤਿਆਰੀ ਵੀ ਹੈ। ਹੁਣ ਐਲੋਨ ਮਸਕ ਇੱਕ ਹੋਰ ਵੱਡਾ ਬਦਲਾਅ ਕਰਨ ਲਈ ਤਿਆਰ ਹਨ। ਮਸਕ ਨੂੰ ਲੱਗਦਾ ਹੈ ਕਿ X ਵਿੱਚ ਸਿਰਫ਼ ਡਾਰਕ ਮੋਡ ਹੋਣਾ ਚਾਹੀਦਾ ਹੈ। ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਕਿਹਾ ਕਿ ਇਸ ਪਲੇਟਫਾਰਮ 'ਤੇ ਜਲਦ ਹੀ ਸਿਰਫ਼ ਡਾਰਕ ਮੋਡ ਹੋਵੇਗਾ। ਮਸਕ ਦੇ ਇਸ ਟਵੀਟ ਤੋਂ ਸੰਕੇਤ ਮਿਲਦੇ ਹਨ ਕਿ ਇਸ ਮੋਡ ਦੇ ਆਉਣ ਤੋਂ ਬਾਅਦ ਯੂਜ਼ਰਸ ਕੋਲ ਲਾਈਟ ਮੋਡ 'ਚ ਜਾਣ ਦਾ ਵਿਕਲਪ ਨਹੀਂ ਹੋਵੇਗਾ।
X 'ਤੇ ਫਿਲਹਾਲ ਦੋ ਮੋਡ ਆਪਸ਼ਨ ਚੁਣਨ ਦਾ ਵਿਕਲਪ ਮੌਜ਼ੂਦ:ਫਿਲਹਾਲ, X ਯੂਜ਼ਰਸ ਨੂੰ ਦੋ ਕਲਰ ਮੋਡ ਵਿੱਚੋ ਇੱਕ ਕਲਰ ਚੁਣਨ ਦਾ ਆਪਸ਼ਨ ਮਿਲਦਾ ਹੈ। ਇਸ ਵਿੱਚ ਇੱਕ Dim Mode ਵੀ ਹੈ, ਜੋ ਨੀਲੇ ਰੰਗ ਦਾ ਗਹਿਰਾ ਸ਼ੇਡ ਹੈ। ਇਸ ਨਾਲ ਬੈਕਗ੍ਰਾਊਡ ਪੂਰੀ ਤਰ੍ਹਾਂ ਕਾਲੀ ਹੋ ਜਾਂਦੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕੇ Dim Mode X 'ਚ ਰਹੇਗਾ ਜਾਂ ਨਹੀ।