ਹੈਦਰਾਬਾਦ:ਜੇਕਰ ਤੁਸੀਂ Tweet Deck ਦਾ ਇਸਤੇਮਾਲ ਕਰਦੇ ਹੋ, ਤਾਂ ਹੁਣ ਤੁਹਾਨੂੰ ਇਸਦਾ ਇਸਤੇਮਾਲ ਕਰਨ ਲਈ ਭੁਗਤਾਨ ਕਰਨਾ ਹੋਵੇਗਾ। AFP ਦੀ ਰਿਪੋਰਟ ਅਨੁਸਾਰ, ਹੁਣ ਤੁਹਾਨੂੰ 6,800 ਰੁਪਏ ਐਲੋਨ ਮਸਕ ਨੂੰ ਦੇਣੇ ਹੋਣਗੇ। ਭੁਗਤਾਨ ਕਰਨ ਤੋਂ ਬਾਅਦ ਹੀ ਤੁਸੀਂ Tweet Deck ਦਾ ਇਸਤੇਮਾਲ ਕਰ ਸਕਦੇ ਹੋ। ਐਲੋਨ ਮਸਕ ਨੇ ਜੁਲਾਈ 'ਚ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਜਲਦ Tweet Deck ਦੀ ਸੇਵਾ ਪੇਡ ਹੋਣ ਵਾਲੀ ਹੈ।
ਕੀ ਹੈ Tweet Deck?: ਇਹ ਇੱਕ ਐਪਲੀਕੇਸ਼ਨ ਹੈ, ਜਿਸ ਰਾਹੀ ਤੁਸੀਂ ਇੱਕ ਹੀ ਸਮੇਂ 'ਤੇ ਕਈ ਅਕਾਊਟਸ ਨੂੰ ਆਪਰੇਟ ਕਰ ਸਕਦੇ ਹੋ। ਤੁਸੀਂ ਪ੍ਰਤੀਯੋਗੀ ਦੇ ਅਕਾਊਟ 'ਤੇ ਨਜ਼ਰ ਵੀ ਬਣਾਏ ਰੱਖ ਸਕਦੇ ਹੋ। ਅਜੇ ਤੱਕ ਇਹ ਸੇਵਾ ਫ੍ਰੀ ਸੀ, ਪਰ ਹੁਣ ਸਿਰਫ਼ ਵੈਰੀਫਾਈਡ ਲੋਕ ਹੀ ਇਸਦਾ ਇਸਤੇਮਾਲ ਕਰ ਸਕਦੇ ਹਨ ਅਤੇ ਇਸਦਾ ਇਸਤੇਮਾਲ ਕਰਨ ਲਈ ਪਹਿਲਾ Tweet Deck ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਭਾਰਤ 'ਚ Tweet Deck ਦਾ ਚਾਰਜ 650 ਰੁਪਏ ਪ੍ਰਤੀ ਮਹੀਨਾ ਹੈ। ਸਾਲਾਨਾ ਵਿੱਚ ਤੁਹਾਨੂੰ 12 ਫੀਸਦੀ ਛੋਟ ਮਿਲ ਸਕਦੀ।