ਹੈਦਰਾਬਾਦ:ਐਲੋਨ ਮਸਕ ਨੇ ਟਵਿੱਟਰ ਦਾ ਨਾਮ ਅਤੇ ਲੋਗੋ ਚਾਹੇ ਬਦਲ ਦਿੱਤੇ ਹਨ ਪਰ ਅਜੇ ਵੀ ਕਈ ਜਗ੍ਹਾਂ ਪੁਰਾਣੇ ਸ਼ਬਦ ਮੌਜ਼ੂਦ ਹਨ। ਟਵਿੱਟਰ ਵਿੱਚ ਅਜੇ ਵੀ ਪੂਰੀ ਤਰ੍ਹਾਂ ਬਦਲਾਅ ਨਹੀਂ ਹੋਇਆ ਹੈ। ਵੈੱਬ ਵਰਜ਼ਨ ਵਿੱਚ ਅਜੇ ਵੀ ਟਵੀਟ ਸ਼ਬਦ ਨਜ਼ਰ ਆ ਰਿਹਾ ਹੈ। ਜੇਕਰ ਤੁਸੀਂ ਕੁਝ ਟਵੀਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਟਵੀਟ ਦਾ ਆਪਸ਼ਨ ਹੀ ਚੁਣਨਾ ਹੋਵੇਗਾ। ਹਾਲਾਂਕਿ ਕੁਝ ਯੂਜ਼ਰਸ ਨੂੰ ਨਵਾਂ ਅਪਡੇਟ ਮਿਲਣ ਲੱਗਾ ਹੈ ਅਤੇ ਟਵੀਟ ਸ਼ਬਦ ਦੀ ਜਗ੍ਹਾਂ ਵੈੱਬ ਵਿੱਚ ਪੋਸਟ ਸ਼ਬਦ ਦਾ ਇਸਤੇਮਾਲ ਕੀਤਾ ਜਾਣ ਲੱਗਾ ਹੈ। ਤੁਹਾਨੂੰ ਜਲਦ ਪੋਸਟ ਦਾ ਆਪਸ਼ਨ X ਵਿੱਚ ਦਿਖਾਈ ਦੇਵੇਗਾ। ਕੁਝ ਯੂਜ਼ਰਸ ਨੇ ਇਸਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ETV Bharat / science-and-technology
Twitter As X: X ਵਿੱਚ ਜਲਦ ਦੇਖਣ ਨੂੰ ਮਿਲ ਸਕਦਾ ਹੈ ਨਵਾਂ ਬਦਲਾਅ, ਟਵੀਟ ਦੀ ਜਗ੍ਹਾਂ ਨਜ਼ਰ ਆਵੇਗਾ ਇਹ ਆਪਸ਼ਨ - Twitter userbase this year compared to last year
ਟਵਿੱਟਰ ਹੁਣ X ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ। ਕੰਪਨੀ ਦੀ ਵੈੱਬਸਾਈਟ ਤੋਂ ਲੈ ਕੇ ਯੂਜ਼ਰਨੇਮ ਅਤੇ ਦਫ਼ਤਰਾਂ ਦੇ ਨਾਮ ਤੱਕ ਐਲੋਨ ਮਸਕ ਨੇ ਬਦਲ ਦਿੱਤੇ ਹਨ।
X ਯੂਜ਼ਰਸ ਨੇ ਦਿੱਤੀ ਪੋਸਟ ਆਪਸ਼ਨ ਦੀ ਜਾਣਕਾਰੀ: ਇੱਕ ਯੂਜ਼ਰ ਨੇ ਲਿਖਿਆ ਕਿ ਮਸਕ ਨੇ ਇੱਕ ਘੰਟੇ ਬਾਅਦ ਪੋਸਟ ਨੂੰ ਵਾਪਸ ਟਵੀਟ 'ਚ ਬਦਲ ਦਿੱਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਉਨ੍ਹਾਂ ਨੂੰ ਵੈੱਬਸਾਈਟ 'ਤੇ ਟਵੀਟ ਦੀ ਜਗ੍ਹਾਂ ਪੋਸਟ ਆਪਸ਼ਨ ਦਿਖਾਈ ਦੇਣ ਲੱਗਾ ਹੈ। ਦਰਅਸਲ, ਜਦੋ ਤੋਂ ਮਸਕ ਨੇ ਟਵਿੱਟਰ ਦਾ ਨਾਮ ਬਦਲਣ ਦਾ ਐਲਾਨ ਕੀਤਾ ਸੀ, ਉਦੋ ਤੋਂ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਨਾਮ ਬਦਲਣ ਤੋਂ ਬਾਅਦ ਟਵੀਟ ਨੂੰ ਕੀ ਕਿਹਾ ਜਾਵੇਗਾ? ਇਸਦਾ ਜਵਾਬ ਐਲੋਨ ਮਸਕ ਨੇ ਇੱਕ ਪੋਸਟ 'ਚ ਦਿੱਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਹੁਣ ਟਵੀਟ ਨੂੰ An X ਕਿਹਾ ਜਾਵੇਗਾ। ਮਤਲਬ An X Post ਕਿਹਾ ਜਾਵੇਗਾ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਟਵਿੱਟਰ ਦਾ ਯੂਜ਼ਰਬੇਸ: ਪਿਛਲੇ ਸਾਲ ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਿਆਂ ਹੈ, ਉਦੋਂ ਤੋਂ ਲੈ ਕੇ ਇਸ ਪਲੇਟਫਾਰਮ 'ਚ ਕਈ ਬਦਲਾਅ ਹੋ ਰਹੇ ਹਨ। ਲੋਕ ਟਵਿੱਟਰ ਦੀ ਆਲੋਚਨਾ ਵੀ ਕਰ ਰਹੇ ਹਨ। ਜ਼ਿਆਦਾਤਰ ਇਸ਼ਤਿਹਾਰ ਦੇਣ ਵਾਲੇ ਇਸ ਕਰਦੇ ਕੰਪਨੀ ਨੂੰ ਛੱਡ ਕੇ ਚੱਲ ਗਏ ਸੀ। ਇਸ ਦੌਰਾਨ, ਮਸਕ ਨੇ ਟਵਿੱਟਰ ਦੇ ਯੂਜ਼ਰਬੇਸ ਦਾ ਇੱਕ ਚਾਰਟ ਸ਼ੇਅਰ ਕੀਤਾ ਸੀ। ਪਿਛਲੇ ਸਾਲ ਜਿੱਥੇ ਕੰਪਨੀ ਦੇ ਐਕਟਿਵ ਯੂਜ਼ਰਸ ਦੀ ਗਿਣਤੀ 380 ਮਿਲੀਅਨ ਦੇ ਆਲੇ-ਦੁਆਲੇ ਸੀ, ਉੱਥੇ ਹੀ ਇਸ ਸਾਲ ਇਹ ਅੰਕੜਾ 441 ਮਿਲੀਅਨ ਨੂੰ ਪਾਰ ਕਰ ਗਿਆ ਹੈ।