ਹੈਦਰਾਬਾਦ:ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ TVS ਮੋਟਰ ਨੇ ਨਵਾਂ ਇਲੈਕਟ੍ਰਿਕ ਸਕੂਟਰ TVS X ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਲਾਈਵ ਲੋਕੇਸ਼ਨ ਸ਼ੇਅਰਿੰਗ ਫੀਚਰ ਦੇ ਨਾਲ ਆਉਣ ਵਾਲਾ ਭਾਰਤ ਦਾ ਪਹਿਲਾ ਇਲੈਕਟ੍ਰਿਕ ਸਕੂਟਰ ਹੈ।
ETV Bharat / science-and-technology
TVS X Electric Scooter: ਲਾਈਵ ਲੋਕੇਸ਼ਨ ਸ਼ੇਅਰਿੰਗ ਵਾਲਾ ਪਹਿਲਾ ਸਕੂਟਰ ਲਾਂਚ, ਜਾਣੋ ਇਸਦੀ ਕੀਮਤ - icub scooter
ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ TVS ਮੋਟਰ ਨੇ ਨਵਾਂ ਇਲੈਕਟ੍ਰਿਕ ਸਕੂਟਰ TVS X ਨੂੰ ਲਾਂਚ ਕਰ ਦਿੱਤਾ ਹੈ। ਇਹ ਦੇਸ਼ ਦਾ ਸਭ ਤੋਂ ਮਹਿੰਗਾ ਇਲੈਕਟ੍ਰਿਕ ਸਕੂਟਰ ਹੈ।
Published : Aug 24, 2023, 10:48 AM IST
TVS X ਇਲੈਕਟ੍ਰਿਕ ਸਕੂਟਰ ਦੀ ਕੀਮਤ: ਕੰਪਨੀ ਨੇ ਐਕਸ ਸ਼ੋਅਰੂਮ, ਬੰਗਲੌਰ 'ਚ ਇਸਦੀ ਕੀਮਤ 2.50 ਲੱਖ ਰੁਪਏ ਰੱਖੀ ਹੈ। ਇਸਦੇ ਨਾਲ ਹੀ ਇਹ ਦੇਸ਼ ਦਾ ਸਭ ਤੋਂ ਮਹਿੰਗਾ ਇਲੈਕਟ੍ਰਿਕ ਸਕੂਟਰ ਹੈ। TVS X ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸਦੀ ਡਿਲੀਵਰੀ ਨਵੰਬਰ ਦੇ ਅੰਤ ਤੋਂ ਅਲੱਗ-ਅਲੱਗ ਪੜਾਵਾਂ 'ਚ ਕੀਤੀ ਜਾਵੇਗੀ। ਇਹ ਕੰਪਨੀ ਦਾ ਦੂਜਾ ਇਲੈਕਟ੍ਰਿਕ ਸਕੂਟਰ ਹੈ। ਇਸ ਤੋਂ ਪਹਿਲਾ 2020 'ਚ icub ਨੂੰ ਬਜ਼ਾਰ 'ਚ ਪੇਸ਼ ਕੀਤਾ ਗਿਆ ਸੀ।
TVS X ਇਲੈਕਟ੍ਰਿਕ ਸਕੂਟਰ ਦਾ ਡਿਜ਼ਾਈਨ: TVS X ਇਲੈਕਟ੍ਰਿਕ ਸਕੂਟਰ ਇੱਕ ਮੈਕਸੀ ਸਟਾਈਲ ਵਾਲਾ ਇਲੈਕਟ੍ਰਿਕ ਸਕੂਟਰ ਹੈ। ਇਸਨੂੰ ਕੰਪਨੀ ਨੇ Xelton ਪਲੇਟਫਾਰਮ 'ਤੇ ਵਿਕਸਤ ਕੀਤਾ ਹੈ। ਇਸਨੂੰ ਤਿਆਰ ਕਰਨ ਲਈ ਅਲਮੀਨੀਅਮ ਫਰੇਮ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਆਰਾਮਦਾਇਕ ਸਵਾਰੀ ਲਈ ਪਿਛਲੇ ਪਾਸੇ ਮੋਨੋਸ਼ੌਕ ਸਸਪੈਂਸ਼ਨ ਦਿੱਤਾ ਹੈ। TVS X ਦੇ ਡਿਜ਼ਾਈਨ ਦੀ ਗੱਲ ਕਰੀਏ, ਤਾਂ ਸਾਹਮਣੇ Vertical LED ਹੈੱਡਲਾਈਟ ਅਤੇ LED DRLs ਦਿੱਤੇ ਗਏ ਹਨ। ਇਸਦੇ ਹੈੱਡਲਾਈਟ ਦੇ ਦੋਨਾਂ ਕਿਨਾਰਿਆਂ 'ਤੇ ਇੰਡੀਕੇਟਰ ਮਿਲਦੇ ਹਨ। ਇਲੈਕਟ੍ਰਿਕ ਸਕੂਟਰ ਦੇ ਚਾਰੇ ਪਾਸੇ ਬਹੁਤ ਸ਼ਾਰਪ ਡਿਜ਼ਾਈਨ ਦਿੱਤਾ ਗਿਆ ਹੈ। ਜਿਸ ਨਾਲ ਇਹ ਸਕੂਟਰ ਬਾਕੀਆਂ ਨਾਲੋ ਅਲੱਗ ਨਜ਼ਰ ਆਉਦਾ ਹੈ।