ਹੈਦਰਾਬਾਦ: ਸਪੈਮ ਕਾਲ ਲਗਾਤਾਰ ਵਧਦੇ ਜਾ ਰਹੇ ਹਨ। ਹਰ ਵਿਅਕਤੀ ਨੂੰ ਦਿਨ ਵਿੱਚ ਇੱਕ ਨਾ ਇੱਕ ਅਜਿਹੀ ਕਾਲ ਜ਼ਰੂਰ ਆਉਦੀ ਹੈ, ਜੋ ਸਪੈਮ ਹੁੰਦੀ ਹੈ। ਸਪੈਮ ਕਾਲ ਤੋਂ ਛੁਟਕਾਰਾ ਪਾਉਣ ਲਈ Truecaller ਨੇ ਇੱਕ ਨਵਾਂ AI ਪਾਵਰਡ ਫੀਚਰ ਰੋਲਆਊਟ ਕੀਤਾ ਹੈ। ਕੰਪਨੀ ਨੇ AI Assitance ਫੀਚਰ ਜਾਰੀ ਕੀਤਾ ਹੈ, ਜੋ ਮਸ਼ੀਨ ਲਰਨਿੰਗ ਅਤੇ ਕਲਾਊਡ ਟੈਲੀਫੋਨੀ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਨੂੰ ਇਹ ਦੱਸਦਾ ਹੈ ਕਿ ਉਨ੍ਹਾਂ ਨੂੰ ਕਾਲ ਚੁੱਕਣੀ ਚਾਹੀਦੀ ਹੈ ਜਾਂ ਨਹੀਂ। ਫਿਲਹਾਲ AI Assitance ਐਂਡਰਾਇਡ ਯੂਜ਼ਰਸ ਲਈ ਉਪਲਬਧ ਹੈ। ਤੁਸੀਂ ਐਪ ਦੇ ਨਵੇਂ ਵਰਜ਼ਨ ਨੂੰ ਡਾਊਨਲੋਡ ਕਰ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ।
Truecaller ਦੇ AI Assitance ਫੀਚਰ ਨਾਲ ਮਿਲੇਗਾ ਇਹ ਫਾਇਦਾ: Truecaller ਦਾ ਨਵਾਂ ਫੀਚਰ ਖੁਦ ਕਾਲ ਨੂੰ ਚੁੱਕਦਾ ਹੈ ਅਤੇ ਕਾਲਰ ਦੀ ਗੱਲ ਨੂੰ ਟ੍ਰਾਸਕ੍ਰਾਈਬ ਕਰ ਯੂਜ਼ਰਸ ਨੂੰ ਇਹ ਦੱਸਦਾ ਹੈ ਕਿ ਉਨ੍ਹਾਂ ਨੂੰ ਕਾਲ ਚੁੱਕਣੀ ਚਾਹੀਦੀ ਹੈ ਜਾਂ ਨਹੀਂ। ਜੇਕਰ ਤੁਸੀਂ ਇਹ ਫੀਚਰ ਆਨ ਕੀਤਾ ਹੈ ਅਤੇ ਆਪਣੇ ਫੋਨ ਤੋਂ ਦੂਰ ਹੋ, ਤਾਂ ਜੇਕਰ ਤੁਹਾਨੂੰ ਕੋਈ ਕਾਲ ਆਉਦੀ ਹੈ, ਤਾਂ Truecaller ਖੁਦ ਇਸ ਕਾਲ ਨੂੰ ਚੁੱਕਦਾ ਹੈ ਅਤੇ ਸਪੈਮ ਕਾਲ ਹੋਣ 'ਤੇ ਇਸ ਗੱਲ ਦੀ ਜਾਣਕਾਰੀ ਤੁਹਾਨੂੰ ਦਿੰਦਾ ਹੈ। Truecaller ਦੇ ਐਮਡੀ ਨੇ ਕਿਹਾ ਕਿ ਹੁਣ ਤੱਕ Truecaller ਤੁਹਾਨੂੰ ਦਿਖਾਉਦਾ ਸੀ ਕਿ ਕੋਣ ਕਾਲ ਕਰ ਰਿਹਾ ਹੈ ਪਰ ਹੁਣ ਤੁਸੀਂ Truecaller Assitance ਨੂੰ ਆਪਣੇ ਵੱਲੋ ਕਾਲਰ ਨਾਲ ਗੱਲ ਕਰਨ ਦੇ ਸਕਦੇ ਹੋ ਤਾਂਕਿ ਤੁਹਾਨੂੰ ਸਪੈਮ ਕਾਲ ਨਾ ਚੁੱਕਣੀਆ ਪੈਣ।