ਹੈਦਰਾਬਾਦ: Motorola ਨੇ ਆਪਣੇ Moto E13 ਸਮਾਰਟਫੋਨ ਨੂੰ ਨਵੇਂ ਸਟੋਰੇਜ ਦੇ ਨਾਲ ਰਿਫ੍ਰੇਸ਼ ਕੀਤਾ ਹੈ। ਮੌਜ਼ੂਦਾ 64GB ਸਟੋਰੇਜ ਮਾਡਲ ਦੇ ਨਾਲ ਗ੍ਰਾਹਕ ਹੁਣ 128GB ਸਟੋਰੇਜ ਦਾ ਆਪਸ਼ਨ ਚੁਣ ਸਕਦੇ ਹਨ। ਇਸ ਵਿੱਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, T606 SoC ਅਤੇ 5,000mAh ਦੀ ਬੈਟਰੀ ਸ਼ਾਮਲ ਹੈ।
ਭਾਰਤ 'ਚ Moto E13 ਦੀ ਕੀਮਤ: ਭਾਰਤ 'ਚ 8GB ਰੈਮ ਅਤੇ 128GB ਸਟੋਰੇਜ ਵਾਲੇ ਨਵੇਂ Moto E13 ਸਮਾਰਟਫੋਨ ਫਲਿੱਪਕਾਰਟ ਅਤੇ Motorola ਚੈਨਲਾਂ 'ਤੇ 8,999 ਰੁਪਏ ਦੀ ਕੀਮਤ 'ਤੇ ਉਪਲਬਧ ਹੈ। ਭਾਰਤ 'ਚ ਇਸਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਦੂਜੇ ਪਾਸੇ 2GB ਰੈਮ ਅਤੇ 64GB ਸਟੋਰੇਜ ਮਾਡਲ ਨੂੰ 6,999 ਰੁਪਏ 'ਚ ਲਾਂਚ ਕੀਤਾ ਗਿਆ ਸੀ। 4GB ਰੈਮ ਅਤੇ 64GB ਸਟੋਰੇਜ ਵਾਲਾ ਸਮਾਰਟਫੋਨ 7,999 ਰੁਪਏ 'ਚ ਲਾਂਚ ਕੀਤਾ ਗਿਆ ਸੀ।
Moto E13 ਦੇ ਫੀਚਰਸ:ਇਸ ਸਮਾਰਟਫੋਨ 'ਚ 6.5 ਇੰਚ ਦਾ IPS LCD ਡਿਸਪਲੇ ਹੈ। Moto E13 Android 13 ਨੂੰ ਪੇਸ਼ ਕਰਦਾ ਹੈ। Moto E13 ਦੇ ਪਿਛਲੇ ਪਾਸੇ 13 ਮੈਗਾਪਿਕਸਲ ਦਾ AI ਕੈਮਰਾ ਸਿਸਟਮ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸਦਾ ਕੈਮਰਾ ਐਪ AI ਸੁਵਿਧਾਵਾ ਜਿਵੇਂ ਕਿ ਆਟੋ ਸਮਾਈਲ ਕੈਪਚਰ, ਫੇਸ ਬਿਊਟੀ ਅਤੇ ਪੋਰਟਰੇਟ ਮੋਡ ਦਾ ਸਪੋਰਟ ਕਰਦਾ ਹੈ। ਇਹ Unisoc T606 ਆਕਟਾ-ਕੋਰ ਚਿੱਪਸੈੱਟ ਅਤੇ 5,000mAh ਦੀ ਬੈਟਰੀ ਦੇ ਨਾਲ ਆਉਦਾ ਹੈ। ਇਸ ਵਿੱਚ USB-A ਤੋਂ USB-C ਕੇਵਲ ਦੇ ਨਾਲ 10W ਚਾਰਜਰ ਸ਼ਾਮਲ ਹੈ।
OnePlus Ace 2 Pro ਸਮਾਰਟਫੋਨ ਵੀ ਅੱਜ ਹੋਵੇਗਾ ਲਾਂਚ:OnePlus Ace 2 Pro ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਹ ਸਮਾਰਟਫੋਨ ਵੀ ਅੱਜ ਲਾਂਚ ਹੋਵੇਗਾ। ਇਸਨੂੰ ਦੁਪਹਿਰ 2.30 ਵਜੇ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਟੀਜ਼ਰ ਵੀਡੀਓ ਸ਼ੇਅਰ ਕਰਕੇ ਫੋਨ ਦੀ ਲਾਂਚ ਡੇਟ ਦਾ ਐਲਾਨ ਕੀਤਾ ਸੀ ਅਤੇ ਇਸਦੇ ਨਾਲ ਹੀ ਇਸ ਸਮਾਰਟਫੋਨ ਦੇ ਕਲਰ ਆਪਸ਼ਨਾਂ ਦਾ ਵੀ ਖੁਲਾਸਾ ਕੀਤਾ ਸੀ। ਇਹ ਫੋਨ ਟੀਲ ਅਤੇ ਗ੍ਰੇ ਕਲਰ 'ਚ ਆਵੇਗਾ।
31 ਅਗਸਤ ਨੂੰ ਲਾਂਚ ਹੋਵੇਗਾ IQOO Z7 Pro 5G ਸਮਾਰਟਫੋਨ:ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਕਿਊ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਨੇ ਟਵਿੱਟਰ ਪੋਸਟ ਰਾਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਈਕਿਊ ਨੇ ਇੱਕ ਟੀਜਰ ਪੋਸਟ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਫੋਨ 'ਚ ਕਰਵ ਡਿਸਪਲੇ ਅਤੇ ਇੱਕ ਇੰਚ ਕਟਆਊਟ ਮਿਲੇਗਾ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਖਰੀਦ ਸਕੋਗੇ। ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 25 ਤੋਂ 30 ਹਜ਼ਾਰ ਦੇ ਵਿਚਕਾਰ ਲਾਂਚ ਹੋ ਸਕਦਾ ਹੈ।