ਪੰਜਾਬ

punjab

ETV Bharat / science-and-technology

Threads ਯੂਜ਼ਰਸ ਨੂੰ ਜਲਦ ਮਿਲਣਗੇ ਦੋ ਨਵੇਂ ਫੀਚਰ, ਕੰਪਨੀ ਕਰ ਰਹੀ ਇਨ੍ਹਾਂ ਫੀਚਰਸ 'ਤੇ ਕੰਮ - ਥ੍ਰੈਡਸ ਟ੍ਰੇਡਿੰਗ ਟਾਪਿਕ ਆਪਸ਼ਨ ਤੇ ਵੀ ਕਰ ਰਿਹਾ ਕੰਮ

Thread Edit and Voice note feature: ਥ੍ਰੈਡਸ 'ਚ ਜਲਦ ਹੀ ਤੁਹਾਨੂੰ ਦੋ ਨਵੇਂ ਫੀਚਰ ਮਿਲਣ ਵਾਲੇ ਹਨ। ਮੇਟਾ ਦੇ ਸੀਈਓ ਮਾਰਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

Thread Edit and Voice note feature
Thread Edit and Voice note feature

By ETV Bharat Punjabi Team

Published : Oct 13, 2023, 12:19 PM IST

ਹੈਦਰਾਬਾਦ: ਥ੍ਰੈਡਸ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਟੇਡ ਕਰ ਰਿਹਾ ਹੈ। ਕੰਪਨੀ ਸਮੇਂ-ਸਮੇਂ 'ਤੇ ਇਸ ਐਪ 'ਚ ਕਈ ਨਵੇਂ ਫੀਚਰ ਜੋੜ ਰਹੀ ਹੈ। ਇਸ ਦੌਰਾਨ ਮੈਟਾ ਦੇ ਸੀਈਓ ਮਾਰਕ ਨੇ ਥ੍ਰੈਡਸ 'ਚ ਆਉਣ ਵਾਲੇ 2 ਨਵੇਂ ਫੀਚਰਸ ਦੀ ਜਾਣਕਾਰੀ ਦਿੱਤੀ ਹੈ। ਜਲਦ ਹੀ ਤੁਹਾਨੂੰ ਥ੍ਰੈਡਸ 'ਚ ਐਡਿਟ ਪੋਸਟ ਅਤੇ ਵਾਈਸ ਨੋਟ ਰਾਹੀ ਆਪਣੀ ਗੱਲ ਰੱਖਣ ਦਾ ਆਪਸ਼ਨ ਮਿਲੇਗਾ। ਥ੍ਰੈਡਸ 'ਚ ਇਹ ਫੀਚਰ ਫ੍ਰੀ ਹੋਵੇਗਾ।

ਥ੍ਰੈਡ ਦੇ ਐਡਿਟ ਫੀਚਰ ਦੀ ਵਰਤੋ: ਥ੍ਰੈਡ ਦੇ ਐਡਿਟ ਫੀਚਰ ਦੇ ਤਹਿਤ ਤੁਸੀਂ ਆਪਣੀ ਪੋਸਟ ਨੂੰ ਅਗਲੇ ਪੰਜ ਮਿੰਟ ਤੱਕ ਐਡਿਟ ਕਰ ਸਕੋਗੇ। ਐਡਿਟ ਕੀਤੀ ਗਈ ਪੋਸਟ 'ਤੇ ਐਡਿਟਡ ਲਿਖਿਆ ਨਜ਼ਰ ਆਵੇਗਾ। ਥ੍ਰੈਡਸ ਦੇ ਇਹ ਦੋ ਨਵੇਂ ਫੀਚਰ ਕੁਝ ਯੂਜ਼ਰਸ ਨੂੰ ਮਿਲਣ ਲੱਗੇ ਹਨ। ਹਾਲਾਂਕਿ ਅਜੇ ਇਹ ਅਪਟੇਡ ਸ਼ੁਰੂਆਤੀ ਪੜਾਅ 'ਚ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਹ ਫੀਚਰ ਸਾਰਿਆਂ ਲਈ ਰੋਲਆਊਟ ਕਰੇਗੀ।

ਥ੍ਰੈਡਸ ਟ੍ਰੇਡਿੰਗ ਟਾਪਿਕ ਆਪਸ਼ਨ 'ਤੇ ਵੀ ਕਰ ਰਿਹਾ ਕੰਮ:ਥ੍ਰੈਡਸ 'ਚ ਜਲਦ ਹੀ ਟਵਿੱਟਰ ਦੀ ਤਰ੍ਹਾਂ ਟ੍ਰੇਡਿੰਗ ਟਾਪਿਕ ਦਾ ਆਪਸ਼ਨ ਵੀ ਮਿਲੇਗਾ। ਇਸ ਗੱਲ ਦੀ ਜਾਣਕਾਰੀ ਇੱਕ ਰਿਪੋਰਟ 'ਚ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਟ੍ਰੇਡਿੰਗ ਟਾਪਿਕ ਫੀਚਰ ਨੂੰ ਸਭ ਤੋਂ ਪਹਿਲਾ App Developer ਵਿਲੀਅਮ ਮੈਕਸ ਨੇ ਇੱਕ ਮੈਟਾ ਕਰਮਚਾਰੀ ਦੁਆਰਾ ਲਏ ਗਏ ਸਕ੍ਰੀਨਸ਼ਾਰਟ ਰਾਹੀ ਦੇਖਿਆ ਸੀ ਅਤੇ ਬਾਅਦ 'ਚ ਇਹ ਤਸਵੀਰ ਵਾਈਰਲ ਹੋ ਗਈ। ਟਵਿੱਟਰ ਦੀ ਤਰ੍ਹਾਂ ਜਲਦ ਹੀ ਥ੍ਰੈਡਸ 'ਚ ਵੀ ਪੋਸਟ ਦੇ ਹਿਸਾਬ ਨਾਲ ਕੋਈ ਟਾਪਿਕ ਰੈਂਕ ਕਰੇਗਾ ਅਤੇ ਇਹ ਨੰਬਰ ਦੇ ਆਧਾਰ 'ਤੇ ਇੱਕ ਦੇ ਬਾਅਦ ਇੱਕ ਲੋਕਾਂ ਨੂੰ ਦਿਖਣਗੇ।

ABOUT THE AUTHOR

...view details