ਪੰਜਾਬ

punjab

ETV Bharat / science-and-technology

Threads Facebook X Corp: ਥ੍ਰੈਡਸ-ਫੇਸਬੁੱਕ ਅਤੇ ਐਕਸ ਦੇ ਇੰਨੇ ਕਰੋੜ ਨੇ ਐਕਟਿਵ ਯੂਜ਼ਰਸ, ਥ੍ਰੈਡਸ ਜਲਦ ਦੇਵੇਗਾ ਨਵੀਂ ਸੁਵਿਧਾ - Facebook latest news

Threads: ਥ੍ਰੈਡਸ 'ਅਕਾਊਂਟ ਡਿਲੀਟ' ਕਰਨ ਦੀ ਸੁਵਿਧਾ ਨੂੰ ਦਸੰਬਰ 'ਚ ਲਾਂਚ ਕੀਤੇ ਜਾਣ 'ਤੇ ਕੰਮ ਕਰ ਰਿਹਾ ਹੈ। ਨਵੇਂ ਅੰਕੜਿਆਂ ਅਨੁਸਾਰ, 2023 ਦੇ ਅੰਤ ਤੱਕ ਅਮਰੀਕਾ 'ਚ ਥ੍ਰੈਡਸ ਦੇ 2.37 ਕਰੋੜ ਐਕਟਿਵ ਯੂਜ਼ਰਸ ਹੋਣਗੇ।

Threads Facebook X Corp
Threads Facebook X Corp

By ETV Bharat Punjabi Team

Published : Sep 27, 2023, 12:45 PM IST

ਹੈਦਰਾਬਾਦ: ਮੈਟਾ ਦਸੰਬਰ ਤੱਕ ਥ੍ਰੈਡਸ ਯੂਜ਼ਰਸ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਆਪਣਾ ਅਕਾਊਂਟ ਡਿਲੀਟ ਕਰਨ ਦਾ ਵਿਕਲਪ ਦੇਵੇਗਾ। ਵਰਤਮਾਨ 'ਚ ਯੂਜ਼ਰਸ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਡਿਲੀਟ ਕੀਤੇ ਬਿਨ੍ਹਾਂ ਥ੍ਰੈਡਸ ਅਕਾਊਂਟ ਨੂੰ ਡਿਲੀਟ ਨਹੀਂ ਕਰ ਸਕਦੇ। ਮੈਟਾ ਦੇ ਅਧਿਕਾਰੀ ਨੇ ਕਿਹਾ ਕਿ ਸੋਸ਼ਲ ਨੈੱਟਵਰਕ ਅਕਾਊਂਟ ਨੂੰ ਡਿਲੀਟ ਕਰਨ ਦੀ ਸੁਵਿਧਾ ਦਸੰਬਰ ਤੱਕ ਲਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਸਟਾਗ੍ਰਾਮ ਅਕਾਊਂਟ ਨੂੰ ਡਿਲੀਟ ਕੀਤੇ ਬਿਨ੍ਹਾਂ ਥ੍ਰੈਡਸ ਨੂੰ ਡਿਲੀਟ ਕਰਨਾ ਬਹੁਤ ਮੁਸ਼ਕਿਲ ਹੈ।

ਥ੍ਰੈਡਸ-ਫੇਸਬੁੱਕ ਅਤੇ ਐਕਸ ਦੇ ਐਕਟਿਵ ਯੂਜ਼ਰਸ: ਨਵੇਂ ਅੰਕੜਿਆਂ ਅਨੁਸਾਰ, 2023 ਦੇ ਅੰਤ ਤੱਕ ਅਮਰੀਕਾ 'ਚ ਥ੍ਰੈਡਸ ਦੇ 2.37 ਕਰੋੜ ਐਕਟਿਵ ਯੂਜ਼ਰਸ ਹੋਣਗੇ। ਇਸਦੇ ਨਾਲ ਹੀ ਸਾਲ ਦੇ ਅੰਤ ਤੱਕ ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟਾਕ 'ਤੇ 17.79 ਕਰੋੜ, 13.52 ਕਰੋੜ ਅਤੇ 10.23 ਕਰੋੜ ਅਮਰੀਕੀ ਯੂਜ਼ਰਸ ਐਕਟਿਵ ਹੋ ਸਕਦੇ ਹਨ। 2023 ਦੇ ਅੰਤ ਤੱਕ X ਦੇ ਅਮਰੀਕਾ 'ਚ 5.61 ਕਰੋੜ ਯੂਜ਼ਰਸ ਹੋਣ ਦਾ ਅਨੁਮਾਨ ਹੈ। ਇਸ ਦੌਰਾਨ ਥ੍ਰੈਡਸ ਨੇ ਇੱਕ ਨਵੀਂ ਸੁਵਿਧਾ ਦਿੱਤੀ ਹੈ। ਇਸ ਨਾਲ ਯੂਜ਼ਰਸ ਐਪ ਨੂੰ ਆਪਣੇ ਮੋਬਾਈਲ 'ਤੇ ਲੌਗ ਆਊਟ ਕੀਤੇ ਬਿਨ੍ਹਾਂ ਕਈ ਅਕਾਊਂਟਾਂ ਨੂੰ ਸਵਿੱਚ ਕਰ ਸਕਣਗੇ।

ਥ੍ਰੈਡਸ ਯੂਜ਼ਰਸ ਨੂੰ ਜਲਦ ਮਿਲੇਗਾ ਐਡਿਟ ਪੋਸਟ ਫੀਚਰ: ਮੈਟਾ ਥ੍ਰੈਡਸ ਯੂਜ਼ਰਸ ਨੂੰ ਜਲਦ ਹੀ ਐਡਿਟ ਪੋਸਟ ਫੀਚਰ ਦੇਣ ਜਾ ਰਿਹਾ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚਲ ਰਹੀ ਹੈ। ਇਸਦੀ ਜਾਣਕਾਰੀ Alessandro Paluzzi ਨੇ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ਰਾਹੀ ਥ੍ਰੈਡਸ ਐਪ ਦੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਥ੍ਰੈਡਸ ਐਪ 'ਚ ਇਸ ਫੀਚਰ ਦੀ ਵਰਤੋ ਤੁਸੀਂ ਫ੍ਰੀ 'ਚ ਹੀ ਕਰ ਸਕੋਗੇ। ਕੰਪਨੀ ਇਸ ਫੀਚਰ ਨੂੰ ਜਲਦ ਹੀ ਲਾਂਚ ਕਰ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋ ਐਡਿਟ ਪੋਸਟ ਫੀਚਰ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ABOUT THE AUTHOR

...view details