ਸਾਨ ਫਰਾਂਸਿਸਕੋ: ਮੈਟਾ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਐਪ 'ਥ੍ਰੈਡਸ' ਨੂੰ ਲਾਂਚ ਕਰਨ ਤੋਂ ਬਾਅਦ ਹੁਣ ਪਲੇਟਫਾਰਮ 'ਚ ਤਕਨੀਕੀ ਅਤੇ ਹੋਰ ਪੱਧਰ 'ਤੇ ਬਦਲਾਅ ਕੀਤੇ ਜਾਣਗੇ। ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਹੈ ਕਿ ਕੰਪਨੀ ਇਸ ਹਫਤੇ ਥ੍ਰੈਡਸ ਨੂੰ ਸੁਧਾਰਨਾ ਸ਼ੁਰੂ ਕਰੇਗੀ।
'ਥ੍ਰੈਡਸ' ਐਪ ਵਿੱਚ ਹੋਰ ਸੁਧਾਰ ਕਰਨ ਲਈ ਲਗਾਤਾਰ ਕੰਮ ਜਾਰੀ: ਮੰਗਲਵਾਰ ਨੂੰ ਇੱਕ ਪੋਸਟ ਵਿੱਚ ਮੋਸੇਰੀ ਨੇ ਕਿਹਾ, "ਪਿਛਲੇ ਛੇ ਦਿਨਾਂ ਵਿੱਚ ਇੰਨੇ ਜ਼ਿਆਦਾ ਲੋਕ 'ਥ੍ਰੈਡਸ' ਵਿੱਚ ਸ਼ਾਮਲ ਹੋ ਰਹੇ ਹਨ ਕਿ ਟੀਮ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਬੱਗਸ ਨੂੰ ਠੀਕ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪਰ ਹੁਣ ਅਸੀਂ ਸਪੱਸ਼ਟ ਤੌਰ 'ਤੇ ਨਵੇਂ ਫੀਚਰਸ- ਜਿਵੇਂ ਫੀਡ ਨੂੰ ਫਾਲੋ ਕਰਨਾ, ਐਡਿਟ ਬਟਨ ਅਤੇ ਪੋਸਟ ਸਰਚ ਅਤੇ ਹੋਰ ਯੂਜ਼ਰਸ ਅਨੁਕੂਲ ਫੀਚਰਸ ਨੂੰ ਤਰਜੀਹ ਦੇਣਾ ਸ਼ੁਰੂ ਕਰ ਰਹੇ ਹਾਂ।
'ਥ੍ਰੈਡਸ' ਐਪ ਲਾਂਚ ਹੋਣ ਦੇ ਇਕ ਹਫਤੇ ਅੰਦਰ ਹੀ ਯੂਜ਼ਰਸ ਦੀ ਗਿਣਤੀ 10 ਕਰੋੜ ਪਾਰ: ਮੋਸੇਰੀ ਨੇ ਅੱਗੇ ਕਿਹਾ, 'ਅਸੀਂ ਥ੍ਰੈਡਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਐਪ ਯੂਜ਼ਰਸ 'ਚ ਕਾਫੀ ਮਸ਼ਹੂਰ ਹੋ ਰਹੀ ਹੈ। ਪਰ ਹੁਣ ਸਾਡੀ ਟੀਮ ਇਸ ਹਫਤੇ 'ਥ੍ਰੈਡਸ' ਐਪ ਨੂੰ ਹੋਰ ਸੁਧਾਰਨ ਲਈ ਕੰਮ ਸ਼ੁਰੂ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 5 ਜੁਲਾਈ ਨੂੰ ਮੈਟਾ ਨੇ 100 ਦੇਸ਼ਾਂ ਵਿੱਚ iOS ਅਤੇ Android ਯੂਜ਼ਰਸ ਲਈ ਥ੍ਰੈਡਸ ਐਪ ਲਾਂਚ ਕੀਤੀ ਸੀ। ਇਹ ਐਪ ਟਵਿੱਟਰ ਨਾਲ ਮੁਕਾਬਲਾ ਕਰ ਰਹੀ ਹੈ ਅਤੇ ਵਰਤਮਾਨ ਵਿੱਚ ਥ੍ਰੈਡਸ ਐਪ ਸਟੋਰ 'ਤੇ ਟਾਪ ਫ੍ਰੀ ਐਪ ਬਣੀ ਹੋਈ ਹੈ। 'ਥ੍ਰੈਡਸ' ਐਪਲਾਂਚ ਹੋਣ ਦੇ ਇਕ ਹਫਤੇ ਅੰਦਰ ਹੀ ਇਸ ਦੇ ਯੂਜ਼ਰਸ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਗਈ ਹੈ।
ਐਲੋਨ ਮਸਕ ਨੇ ਟਵੀਟ ਕਰ ਕਹੀ ਇਹ ਗੱਲ: ਦੂਜੇ ਪਾਸੇ, ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਕਿਹਾ, 'ਧਿਆਨਯੋਗ ਹੈ ਕਿ ਤੁਸੀਂ ਹੁਣ ਦੁੱਗਣੀ ਸਪੀਡ ਨਾਲ ਵੀਡੀਓਜ਼ ਨੂੰ ਦੇਖ ਸਕਦੇ ਹੋ ਅਤੇ ਸਕ੍ਰੌਲ ਕਰਦੇ ਸਮੇਂ ਪਿਕ ਇਨ ਪਿਕ ਦੇ ਰੂਪ ਵਿੱਚ ਦੇਖ ਸਕਦੇ ਹੋ। ਤੁਸੀਂ ਇੱਥੇ ਆਪਣੇ ਸੱਚੇ ਰਹਿਣ ਲਈ ਸੁਤੰਤਰ ਹੋ।'
ਐਲੋਨ ਮਸਕ ਨੇ ਟਵਿੱਟਰ 'ਤੇ ਥ੍ਰੈਡਸ ਸਰਚ ਨੂੰ ਕੀਤਾ ਲਿਮਿਟੇਡ:ਇਸ ਦੌਰਾਨ ਥ੍ਰੈਡਸ ਯੂਜ਼ਰਸ ਨੇ ਹਾਲ ਹੀ ਵਿੱਚ ਪਾਇਆ ਕਿ ਮਸਕ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ 'ਤੇ'ਥ੍ਰੈਡਸ' ਐਪ ਦੇ ਲਿੰਕ ਲੱਭਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਸਰਚ ਨਤੀਜਿਆਂ ਨੂੰ ਸੀਮਤ ਕਰਨਾ ਸ਼ੁਰੂ ਕਰ ਦਿੱਤਾ ਹੈ। ਟਵਿੱਟਰ 'ਤੇ 'url:threadsdotnet' ਸਰਚ ਕਰਨ 'ਤੇ ਜ਼ੀਰੋ ਨਤੀਜੇ ਦਿਖਾਏ ਜਾ ਰਹੇ ਹਨ, ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸਦਾ ਲਿੰਕ ਟਵੀਟ ਵੀ ਕੀਤਾ ਹੈ।