ਹੈਦਰਾਬਾਦ:ਥ੍ਰੈਡਸ ਨੂੰ ਹੁਣ ਤੱਕ 70 ਮਿਲੀਅਨ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ ਅਤੇ ਇਸ ਐਪ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਥ੍ਰੈਡਸ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਇੱਕ ਚਿੰਤਾ ਸੀ ਕਿ ਕਿਉਂਕਿ ਇਹ ਐਪ ਇੰਸਟਾਗ੍ਰਾਮ ਨਾਲ ਜੁੜੀ ਹੋਈ ਹੈ ਅਤੇ ਦੋਵਾਂ ਦੀ ਸੈਟਿੰਗ ਇਕੋ ਜਿਹੀ ਹੈ। ਯਾਨੀ ਜੇਕਰ ਤੁਸੀਂ ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰਦੇ ਹੋ ਤਾਂ ਇੰਸਟਾਗ੍ਰਾਮ ਅਕਾਊਂਟ ਵੀ ਡਿਲੀਟ ਹੋ ਜਾਵੇਗਾ। ਇਸ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਕਰ ਰਹੇ ਸਨ। ਹੁਣ ਇੰਸਟਾਗ੍ਰਾਮ ਦੇ ਹੈੱਡ ਐਡਮ ਮੋਸੇਰੀ ਨੇ ਇਸ 'ਤੇ ਇਕ ਥ੍ਰੈਡ ਪੋਸਟ ਸ਼ੇਅਰ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਕੰਪਨੀ ਜਲਦ ਹੀ ਲੋਕਾਂ ਨੂੰ ਇਹ ਅਪਡੇਟ ਦੇਵੇਗੀ ਕਿ ਉਹ ਆਪਣੇ ਅਕਾਊਂਟ ਨੂੰ ਵੱਖਰੇ ਤੌਰ 'ਤੇ ਡਿਲੀਟ ਕਰ ਸਕਣਗੇ। ਯਾਨੀ ਇੰਸਟਾਗ੍ਰਾਮ ਅਕਾਊਂਟ ਨੂੰ ਨੁਕਸਾਨ ਪਹੁੰਚਾਏ ਬਿਨਾਂ ਤੁਸੀਂ ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰ ਸਕੋਗੇ। ਵਰਤਮਾਨ ਵਿੱਚ ਤੁਸੀਂ ਸਿਰਫ ਐਪ 'ਤੇ ਅਕਾਊਟ ਨੂੰ ਡੀਐਕਟੀਵੇਟ ਕਰ ਸਕਦੇ ਹੋ।
ETV Bharat / science-and-technology
Threads: ਮੈਟਾ ਜਲਦ ਹੀ ਲਾਂਚ ਕਰੇਗਾ ਥ੍ਰੈਡਸ ਯੂਜ਼ਰਸ ਲਈ ਇਹ ਸੁਵਿਧਾ, ਬਿਨਾਂ ਇੰਸਟਾਗ੍ਰਾਮ ਅਕਾਊਟ ਡਿਲੀਟ ਕੀਤੇ ਕਰ ਸਕੋਗੇ ਥ੍ਰੈਡਸ ਅਕਾਊਂਟ ਨੂੰ ਡਿਲੀਟ
ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਕਿ ਫਿਲਹਾਲ ਲੋਕ ਸਿਰਫ ਥ੍ਰੈਡਸ ਅਕਾਊਂਟ ਨੂੰ ਡੀਐਕਟੀਵੇਟ ਕਰ ਸਕਦੇ ਹਨ। ਜਲਦ ਹੀ ਉਹ ਆਪਣੇ ਥ੍ਰੈਡਸ ਅਕਾਊਂਟ ਨੂੰ ਡਿਲੀਟ ਵੀ ਕਰ ਸਕਣਗੇ।
ਥ੍ਰੈਡ ਅਕਾਊਂਟ ਨੂੰ ਡਿਐਕਟੀਵੇਟ ਕਰਨ ਦਾ ਤਰੀਕਾ:ਥ੍ਰੈਡ ਅਕਾਊਂਟ ਨੂੰ ਡਿਐਕਟੀਵੇਟ ਕਰਨ ਲਈ ਤੁਹਾਨੂੰ ਪ੍ਰੋਫਾਈਲ ਸੈਕਸ਼ਨ 'ਤੇ ਜਾਣਾ ਹੋਵੇਗਾ ਅਤੇ ਅਕਾਊਟ 'ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਹਾਨੂੰ ਡਿਐਕਟੀਵੇਟ ਅਕਾਉਂਟ ਦਾ ਵਿਕਲਪ ਮਿਲੇਗਾ, ਇਸ 'ਤੇ ਕਲਿੱਕ ਕਰੋ। ਜਦੋਂ ਅਕਾਊਟ ਡਿਐਕਟੀਵੇਟ ਹੋ ਜਾਂਦਾ ਹੈ, ਤਾਂ ਤੁਹਾਡੀ ਪ੍ਰੋਫਾਈਲ, ਥ੍ਰੈਡ ਪੋਸਟ ਆਦਿ ਹੋਰ ਯੂਜ਼ਰਸ ਨੂੰ ਦਿਖਾਈ ਨਹੀਂ ਦੇਣਗੇ।
- Threads Hits Million: ਮੈਟਾ ਦੇ 'ਥ੍ਰੈੱਡਸ' ਐਪ 'ਤੇ 24 ਘੰਟਿਆਂ ਦੇ ਅੰਦਰ 95 ਮਿਲੀਅਨ ਪੋਸਟਾਂ, 50 ਮਿਲੀਅਨ ਪ੍ਰੋਫਾਈਲ
- Samsung Galaxy M34: ਅੱਜ ਲਾਂਚ ਹੋਵੇਗਾ ਸੈਮਸੰਗ ਗਲੈਕਸੀ M34 5G ਸਮਾਰਟਫੋਨ, ਜਾਣੋ ਇਸਦੇ ਸ਼ਾਨਦਾਰ ਫੀਚਰਸ ਅਤੇ ਕੀਮਤ
- Elon Musk VS Mark Zuckerberg: ਟਵਿੱਟਰ ਨੇ ਮੈਟਾ 'ਤੇ ਲਗਾਏ ਗੰਭੀਰ ਇਲਜ਼ਾਮ, ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ
ਥ੍ਰੈਡਸ ਐਪ ਲਈ ਕੰਪਨੀ ਕਈ ਨਵੇਂ ਫੀਚਰਸ 'ਤੇ ਕਰ ਰਹੀ ਕੰਮ: ਥ੍ਰੈਡਸ ਐਪ ਵਿੱਚ ਫਿਲਹਾਲ ਬਹੁਤ ਸਾਰੇ ਫੀਚਰਸ ਨਹੀਂ ਹਨ, ਜੋ ਟਵਿੱਟਰ 'ਤੇ ਮੌਜੂਦ ਹਨ। ਐਡਮ ਮੋਸੇਰੀ ਨੇ ਦੱਸਿਆ ਕਿ ਕੰਪਨੀ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ ਜੋ ਆਉਣ ਵਾਲੇ ਸਮੇਂ 'ਚ ਫੀਚਰ ਲੋਕਾਂ ਨੂੰ ਮਿਲਣਗੇ। ਇਸ ਵਿੱਚ Following, #, ਸਰਚ, ਟ੍ਰੈਂਡ, DM ਆਦਿ ਅੱਪਡੇਟ ਹੋਣਗੇ। ਅਗਲੇ ਹਫਤੇ ਤੱਕ ਕੰਪਨੀ ਐਪ ਦੀਆਂ ਗਲਤੀਆਂ ਅਤੇ ਸਾਰੇ ਬਗਸ ਨੂੰ ਠੀਕ ਕਰਨ ਜਾ ਰਹੀ ਹੈ। ਉੱਥੇ ਹੀ, ਦੂਜੇ ਪਾਸੇ ਥ੍ਰੈਡਸ ਨੇ ਪਲੇ ਸਟੋਰ 'ਤੇ ਐਪ ਦਾ ਬੀਟਾ ਵਰਜ਼ਨ ਵੀ ਲਾਂਚ ਕਰ ਦਿੱਤਾ ਹੈ। ਜੇਕਰ ਤੁਸੀਂ ਐਪ ਨਾਲ ਜੁੜੇ ਸਾਰੇ ਅਪਡੇਟਸ ਪਹਿਲਾਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬੀਟਾ ਪ੍ਰੋਗਰਾਮ ਲਈ ਨਾਮ ਦਰਜ ਕਰਵਾ ਸਕਦੇ ਹੋ।