ਹੈਦਰਾਬਾਦ:ਮੈਟਾ ਨੇ ਥ੍ਰੈਡਸ ਐਪ 'ਚ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਥ੍ਰੈਡਸ ਪੋਸਟਾਂ ਸਿਰਫ਼ ਥ੍ਰੈਡਸ ਐਪ 'ਚ ਹੀ ਨਜ਼ਰ ਆਉਣਗੀਆਂ। ਮੈਟਾ ਨੇ ਥ੍ਰੈਡਸ ਦੇ ਇਸ ਫੀਚਰ ਨੂੰ ਅਜੇ ਕੁਝ ਹੀ ਯੂਜ਼ਰਸ ਲਈ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਜਲਦ ਹੀ ਕੰਪਨੀ ਹੋਰਨਾਂ ਯੂਜ਼ਰਸ ਲਈ ਵੀ ਪੇਸ਼ ਕਰੇਗੀ। ਇਸ ਫੀਚਰ ਦੇ ਆਉਣ ਤੋਂ ਬਾਅਦ ਥ੍ਰੈਡਸ ਯੂਜ਼ਰਸ ਕੋਈ ਵੀ ਪੋਸਟ ਬਿਨ੍ਹਾਂ ਫੇਸਬੁੱਕ ਅਤੇ ਇੰਸਟਾ 'ਤੇ ਸ਼ੇਅਰ ਕੀਤੇ ਥ੍ਰੈਡਸ ਐਪ 'ਚ ਅਪਲੋਡ ਕਰ ਸਕਣਗੇ।
ਥ੍ਰੈਡਸ ਪੋਸਟਾਂ ਹੁਣ ਇੰਸਟਾ ਅਤੇ ਫੇਸਬੁੱਕ 'ਤੇ ਨਹੀਂ ਆਉਣਗੀਆਂ ਨਜ਼ਰ:ਥ੍ਰੈਡਸ ਪੋਸਟ ਨੂੰ ਹੋਰਨਾਂ ਮੈਟਾ ਪਲੇਟਫਾਰਮਾਂ 'ਤੇ ਨਜ਼ਰ ਆਉਣ ਤੋਂ ਰੋਕਣ ਲਈ ਥ੍ਰੈਡਸ ਐਪ ਦੇ ਉੱਪਰ ਸੱਜੇ ਪਾਸੇ ਦੋ ਲਾਈਨਾਂ> privacy> Other Apps 'ਤੇ ਜਾ ਕੇ Suggested post 'ਤੇ ਟੈਪ ਕਰੋ। ਇਸ ਦੌਰਾਨ, ਇੰਸਟਾਗ੍ਰਾਮ ਦੇ ਮੁੱਖੀ ਨੇ ਥ੍ਰੈਡਸ ਦੇ ਵੈੱਬ ਵਰਜ਼ਨ 'ਤੇ ਵੀ ਕੁਝ ਨਵੀਆਂ ਸੁਵਿਧਾਵਾਂ ਦਾ ਐਲਾਨ ਕੀਤਾ ਹੈ। ਇਸ 'ਚ ਕਾਪੀ ਅਤੇ ਪੇਸਟ ਆਪਸ਼ਨ ਅਤੇ ਕਈ ਪੋਸਟਾਂ ਜੋੜਨ ਦਾ ਵਿਕਲਪ ਸ਼ਾਮਲ ਹੈ।
ਥ੍ਰੈਡਸ ਦੇ ਐਕਟਿਵ ਯੂਜ਼ਰਸ: ਯੂਜ਼ਰ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਥ੍ਰੈਡਸ ਐਪ 'ਚ ਲਗਾਤਾਰ ਕਈ ਨਵੇਂ ਫੀਚਰ ਜੋੜ ਰਹੀ ਹੈ। ਮੈਟਾ ਦੇ ਸੀਈਓ ਮਾਰਕ ਅਨੁਸਾਰ, ਥ੍ਰੈਡਸ ਦੇ ਹੁਣ 100 ਮਿਲੀਅਨ ਤੋਂ ਜ਼ਿਆਦਾ ਐਕਟਿਵ ਯੂਜ਼ਰਸ ਹਨ।
ਥ੍ਰੈਡਸ ਅਕਾਊਂਟ ਨੂੰ ਕਰ ਸਕੋਗੇ ਡਿਲੀਟ: ਇਸ ਤੋਂ ਇਲਾਵਾ, ਹਾਲ ਹੀ ਵਿੱਚ ਕੰਪਨੀ ਨੇ ਥ੍ਰੈਡਸ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣਾ ਥ੍ਰੈਡਸ ਅਕਾਊਂਟ ਡਿਲੀਟ ਕਰ ਸਕਣਗੇ ਅਤੇ ਤੁਹਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਇਸਦਾ ਕੋਈ ਅਸਰ ਨਹੀ ਪਵੇਗਾ। ਇੰਸਟਾਗ੍ਰਾਮ ਦੇ ਹੈੱਡ Adam Mosseri ਨੇ ਥ੍ਰੈਡਸ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਥ੍ਰੈਡਸ 'ਚ ਯੂਜ਼ਰਸ ਲਈ ਇੱਕ ਨਵਾਂ ਆਪਸ਼ਨ ਪੇਸ਼ ਕੀਤਾ ਗਿਆ ਹੈ। ਇਸ ਆਪਸ਼ਨ ਦੇ ਨਾਲ ਯੂਜ਼ਰਸ ਆਪਣਾ ਥ੍ਰੈਡਸ ਅਕਾਊਂਟ ਡਿਲੀਟ ਕਰ ਸਕਣਗੇ। ਇਹ ਨਵਾਂ ਆਪਸ਼ਨ IOS ਅਤੇ ਐਡਰਾਈਡ ਯੂਜ਼ਰਸ ਨੂੰ ਨਜ਼ਰ ਆਵੇਗਾ। ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਅਕਾਊਂਟ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਅਕਾਊਂਟ 'ਤੇ ਕਲਿੱਕ ਕਰਨ ਤੋਂ ਬਾਅਦ Delete ਜਾਂ Deactivate Profile 'ਤੇ ਕਲਿੱਕ ਕਰੋ। Deactivate Profile ਕਰਨ ਨਾਲ ਯੂਜ਼ਰਸ ਆਪਣੇ ਅਕਾਊਂਟ ਨੂੰ ਦੁਬਾਰਾ ਕਦੇ ਵੀ ਚਲਾ ਸਕਦੇ ਹਨ। ਜੇਕਰ ਤੁਸੀਂ ਆਪਣਾ ਅਕਾਊਂਟ ਡਿਲੀਟ ਕਰਦੇ ਹੋ, ਤਾਂ ਮੈਟਾ ਵੱਲੋ ਯੂਜ਼ਰਸ ਦੀ ਪ੍ਰੋਫਾਈਲ ਅਤੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਜਾਵੇਗਾ।