ਹੈਦਰਾਬਾਦ: ਮੇਟਾ ਨੇ ਥ੍ਰੈਡਸ ਐਪ 'ਚ ਇੱਕ ਨਵਾਂ ਫੀਚਰ ਐਡ ਕੀਤਾ ਹੈ। ਕੰਪਨੀ ਨੇ ਯੂਜ਼ਰਸ ਨੂੰ Re-Post ਦਾ ਆਪਸ਼ਨ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਜੋ ਵੀ ਪੋਸਟ ਤੁਸੀਂ ਪਲੇਟਫਾਰਮ 'ਤੇ ਰੀ-ਪੋਸਟ ਕਰੋਗੇ, ਉਹ ਤੁਹਾਨੂੰ ਇਸ ਟੈਬ ਦੇ ਅੰਦਰ ਦਿਖਾਈ ਦੇਵੇਗੀ। ਰੀ-ਪੋਸਟ ਆਪਸ਼ਨ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਅੰਦਰ ਦਿਖਾਈ ਦੇਵੇਗਾ। ਤੁਹਾਡੇ ਵੱਲੋ ਰੀ-ਪੋਸਟ ਕੀਤੀ ਗਈ ਪੋਸਟ Following ਟੈਬ ਦੇ ਅੰਦਰ ਵੀ ਨਜ਼ਰ ਆਵੇਗੀ।
ਮੇਟਾ ਥ੍ਰੇਡਸ ਦਾ ਯੂਜ਼ਰਬੇਸ ਵਧਾਉਣ ਲਈ ਐਪ ਨੂੰ ਕਰ ਰਿਹਾ ਅਪਡੇਟ: ਮੇਟਾ ਥ੍ਰੇਡਸ ਦਾ ਯੂਜ਼ਰਬੇਸ ਵਧਾਉਣ ਲਈ ਲਗਾਤਾਰ ਐਪ 'ਚ ਸੁਧਾਰ ਕਰ ਰਿਹਾ ਹੈ। ਹਾਲਾਂਕਿ ਇਸਦੇ ਬਾਵਜੂਦ ਵੀ ਯੂਜ਼ਰਸ ਥ੍ਰੈਡਸ 'ਤੇ ਐਕਟਿਵ ਨਹੀਂ ਹਨ। ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਲਾਂਚ ਦੇ ਇੱਕ ਮਹੀਨੇ ਬਾਅਦ ਐਪ ਦਾ ਯੂਜ਼ਰਬੇਸ 80 ਫੀਸਦੀ ਤੱਕ ਘਟ ਹੋ ਗਿਆ ਹੈ। ਰਿਪੋਰਟ ਅਨੁਸਾਰ, ਮੇਟਾ ਦੇ ਥ੍ਰੈਡਸ ਐਂਡਰਾਈਡ ਐਪ 'ਤੇ 7 ਜੁਲਾਈ ਨੂੰ ਟ੍ਰੈਫਿਕ 49.3 ਮਿਲੀਅਨ ਦੇਖਿਆ ਗਿਆ ਸੀ, ਜੋ ਹੁਣ ਘਟ ਕੇ ਸਿਰਫ਼ 10.3 ਮਿਲੀਅਨ ਰਹਿ ਗਿਆ ਹੈ।