ਲੰਡਨ: ਸਿਗਰਟ ਛੱਡਣਾ ਮੁਸ਼ਕਲ ਹੈ? ਬ੍ਰਿਟਿਸ਼ ਖੋਜਕਰਤਾਵਾਂ ਨੇ ਇੱਕ ਸਟਾਪ-ਸਮੋਕਿੰਗ ਮੋਬਾਈਲ ਐਪ ਵਿਕਸਤ ਕੀਤੀ ਹੈ। ਜਿਸ ਦੀ ਮਦਦ ਨਾਲ ਤੁਸੀਂ ਸਿਗਰਟ ਨੂੰ ਛੱਡ ਸਕਦੇ ਹੋ। ਈਸਟ ਐਂਗਲੀਆ ਯੂਨੀਵਰਸਿਟੀ ਦੀ ਖੋਜ ਨੇ ਐਪ ਕੁਇਟ ਸੈਂਸ ਨੂੰ ਵਿਕਸਤ ਕੀਤਾ। ਜੋ ਕਿ ਦੁਨੀਆ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਟਾਪ ਸਮੋਕਿੰਗ ਐਪ ਹੈ ਜੋ ਪਤਾ ਲਗਾਉਂਦੀ ਹੈ ਕਿ ਲੋਕ ਕਿਸ ਸਥਾਨ 'ਤੇ ਅਤੇ ਕਦੋਂ ਸਿਗਰਟ ਪੀਂਦੇ ਸਨ। ਇਹ ਐਪ ਫਿਰ ਉਸ ਸਥਾਨ 'ਤੇ ਲੋਕਾਂ ਦੇ ਖਾਸ ਸਿਗਰਟਨੋਸ਼ੀ ਦੇ ਟਰਿਗਰਾਂ ਦਾ ਪ੍ਰਬੰਧਨ ਕਰਨ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਖੋਜ ਟੀਮ ਨੂੰ ਉਮੀਦ ਹੈ ਕਿ ਟਰਿੱਗਰ ਸਥਿਤੀਆਂ ਦਾ ਪ੍ਰਬੰਧਨ ਕਰਨ ਵਿੱਚ ਲੋਕਾਂ ਦੀ ਮਦਦ ਕਰਕੇ ਨਵੀਂ ਐਪ ਸਿਗਰਟ ਪੀਣ ਵਾਲਿਆਂ ਦੀ ਸਿਗਰਟ ਛਡਾਉਣ ਵਿੱਚ ਮਦਦ ਕਰੇਗੀ।
ਯੂਈਏ ਦੇ ਸਕੂਲ ਆਫ਼ ਹੈਲਥ ਸਾਇੰਸਿਜ਼ ਦੇ ਪ੍ਰਮੁੱਖ ਖੋਜਕਰਤਾ ਪ੍ਰੋਫੈਸਰ ਫੇਲਿਕਸ ਨੌਟਨ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਸਿਗਰਟ ਛੱਡਣ ਦੀਆਂ ਕੋਸ਼ਿਸ਼ਾਂ ਅਕਸਰ ਅਸਫਲ ਹੋ ਜਾਂਦੀਆਂ ਹਨ ਕਿਉਂਕਿ ਸਿਗਰਟਨੋਸ਼ੀ ਕਰਨ ਵਾਲੇ ਲੋਕ ਉਨ੍ਹਾਂ ਥਾਵਾਂ 'ਤੇ ਜ਼ਿਆਦਾ ਸਮਾਂ ਬਿਤਾਉਦੇ ਹਨ ਜਿੱਥੇ ਲੋਕ ਸਿਗਰਟ ਪੀਂਦੇ ਸਨ। ਉਦਾਹਰਨ ਲਈ ਸਿਗਰਟ ਪੀਣ ਵਾਲੀ ਥਾਂ ਪੱਬ ਜਾਂ ਕੰਮ ਵਾਲੀ ਥਾਂ ਹੋ ਸਕਦੀ ਹੈ।"
ਕੀ ਹੈ ਇਹ ਨਵਾਂ AI-ਅਧਾਰਿਤ ਸਮਾਰਟਫੋਨ ਐਪ?: ਕੁਇਟ ਸੈਂਸ ਇੱਕ AI ਸਮਾਰਟਫ਼ੋਨ ਐਪ ਹੈ ਜੋ ਸਿਗਰਟਨੋਸ਼ੀ ਦੀਆਂ ਘਟਨਾਵਾਂ ਦੇ ਸਮੇਂ, ਸਥਾਨਾਂ ਅਤੇ ਟਰਿਗਰਾਂ ਬਾਰੇ ਪਤਾ ਕਰਦਾ ਹੈ ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਉਪਭੋਗਤਾਵਾਂ ਨੂੰ ਸਿਗਰਟ ਪੀਣ ਦੇ ਪ੍ਰਭਾਵਾ ਬਾਰੇ ਕਿਸ ਸਮੇਂ ਜਾਣੂ ਕਰਵਾਉਣ ਲਈ ਕਦੋਂ ਅਤੇ ਕਿਹੜੇ ਸੰਦੇਸ਼ ਪ੍ਰਦਰਸ਼ਿਤ ਕਰਨੇ ਹਨ।