ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ 'ਚ ਨਵੇਂ ਫੀਚਰ ਜੋੜਦੀ ਰਹਿੰਦੀ ਹੈ। ਵਟਸਐਪ 'ਤੇ ਯੂਜ਼ਰਸ ਨੂੰ ਚੈਨਲ ਦੀ ਸੁਵਿਧਾ ਮਿਲਦੀ ਹੈ। ਇਸ ਰਾਹੀ ਕ੍ਰਿਏਟਰਸ ਆਪਣੇ ਫਾਲੋਅਰਜ਼ ਨਾਲ ਜੁੜ ਸਕਦੇ ਹਨ। ਵਟਸਐਪ ਚੈਨਲ ਦੀ ਸੁਵਿਧਾ ਕੁਝ ਮਹੀਨੇ ਪਹਿਲਾ ਹੀ ਸ਼ੁਰੂ ਹੋਈ ਹੈ। ਜਿਸ ਕਰਕੇ ਅਜੇ ਚੈਨਲ ਕ੍ਰਿਏਟਰਸ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਨਹੀਂ ਮਿਲਦੀਆਂ ਹਨ। ਕੰਪਨੀ ਵਟਸਐਪ ਚੈਨਲ 'ਚ ਹੌਲੀ-ਹੌਲੀ ਨਵੇਂ ਫੀਚਰ ਜੋੜ ਰਹੀ ਹੈ। ਹੁਣ ਵਟਸਐਪ ਚੈਨਲ ਨੂੰ ਇੱਕ ਹੋਰ ਨਵਾਂ ਫੀਚਰ ਮਿਲਣ ਜਾ ਰਿਹਾ ਹੈ।
ETV Bharat / science-and-technology
WhatsApp ਦੇ ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਨਵਾਂ ਆਪਸ਼ਨ, ਚੈਨਲ ਦੇ ਫਾਲੋਅਰਜ਼ ਨਾਲ ਸ਼ੇਅਰ ਕਰ ਸਕੋਗੇ ਸਟਿੱਕਰਸ - TestFlight ਐਪ
WhatsApp Channel Feature: ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਲਈ ਚੈਨਲ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਰਾਹੀ ਕ੍ਰਿਏਟਰਸ ਆਪਣੇ ਫਾਲੋਅਰਜ਼ ਨਾਲ ਜੁੜ ਸਕਦੇ ਹਨ। ਕੰਪਨੀ ਵਟਸਐਪ ਚੈਨਲ 'ਚ ਹੌਲੀ-ਹੌਲੀ ਕਈ ਨਵੇਂ ਫੀਚਰਸ ਨੂੰ ਜੋੜਨ 'ਤੇ ਕੰਮ ਕਰ ਰਹੀ ਹੈ। ਹੁਣ ਕੰਪਨੀ ਵਟਸਐਪ ਚੈਨਲ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ।
Published : Nov 28, 2023, 10:36 AM IST
ਵਟਸਐਪ ਚੈਨਲ ਦੇ IOS ਯੂਜ਼ਰਸ ਨੂੰ ਮਿਲੇਗਾ ਇਹ ਫੀਚਰ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਚੈਨਲ 'ਤੇ ਕ੍ਰਿਏਟਰਸ ਨੂੰ ਸਟਿੱਕਰ ਭੇਜਣ ਦੀ ਸੁਵਿਧਾ ਮਿਲਣ ਜਾ ਰਹੀ ਹੈ। ਇਹ ਸੁਵਿਧਾ IOS ਯੂਜ਼ਰਸ ਨੂੰ ਮਿਲਣ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਦੇ ਐਂਡਰਾਈਡ ਯੂਜ਼ਰਸ ਨੂੰ ਪਹਿਲਾ ਤੋਂ ਹੀ ਇਹ ਸੁਵਿਧਾ ਮਿਲਦੀ ਹੈ। Wabetainfo ਨੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾ ਕ੍ਰਿਏਟਰਸ ਸਿਰਫ਼ ਟੈਕਸਟ ਮੈਸੇਜ ਅਤੇ ਮੀਡੀਆ ਫਾਈਲ ਹੀ ਭੇਜ ਪਾਉਦੇ ਸੀ। ਹੁਣ ਚੈਨਲ ਕ੍ਰਿਏਟਰਸ ਆਪਣੇ ਫਾਲੋਅਰਜ਼ ਨੂੰ ਸਟਿੱਕਰ ਵੀ ਸ਼ੇਅਰ ਕਰ ਸਕਣਗੇ। ਸਟਿੱਕਰ ਸ਼ੇਅਰ ਕਰਨ ਦਾ ਆਪਸ਼ਨ ਚੈਨਲ ਕ੍ਰਿਏਟਰਸ ਨੂੰ ਚੈਟ ਬਾਰ 'ਚ ਹੀ ਨਜ਼ਰ ਆਵੇਗਾ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਸਟਿੱਕਰ ਸ਼ੇਅਰ ਕਰਨ ਦਾ ਆਪਸ਼ਨ: ਵਟਸਐਪ ਚੈਨਲ 'ਚ ਸਟਿੱਕਰ ਭੇਜਣ ਦੀ ਸੁਵਿਧਾ ਫਿਲਹਾਲ ਬੀਟਾ ਟੈਸਟਰਾਂ ਨੂੰ ਮਿਲ ਰਹੀ ਹੈ। ਜੇਕਰ ਤੁਸੀਂ ਵਟਸਐਪ ਨੂੰ ਐਪ ਸਟੋਰ ਤੋਂ ਅਪਡੇਟ ਕਰਦੇ ਹੋ, ਤਾਂ ਸਟਿੱਕਰ ਸ਼ੇਅਰ ਕਰਨ ਦਾ ਆਪਸ਼ਨ ਚੈਨਲ 'ਚ ਨਜ਼ਰ ਆ ਸਕਦਾ ਹੈ। ਬੀਟਾ ਯੂਜ਼ਰਸ ਲਈ ਇਹ ਅਪਡੇਟ TestFlight ਐਪ 'ਚ ਮੌਜ਼ੂਦ ਹੈ। ਵਟਸਐਪ ਦੇ ਅਪਡੇਟ ਵਰਜ਼ਨ 23.24.10.72 ਦੇ ਨਾਲ ਸਟਿੱਕਰ ਸ਼ੇਅਰ ਕਰਨ ਦਾ ਆਪਸ਼ਨ ਪਾਇਆ ਜਾ ਸਕਦਾ ਹੈ। ਵਟਸਐਪ ਦਾ ਇਹ ਫੀਚਰ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ।