ਹੈਦਰਾਬਾਦ: ਵਟਸਐਪ ਐਂਡਰਾਈਡ ਯੂਜ਼ਰਸ ਲਈ ਜਲਦ ਹੀ ਆਪਣੇ ਇੰਟਰਫੇਸ ਦਾ ਡਿਜ਼ਾਈਨ ਬਦਲਣ ਜਾ ਰਿਹਾ ਹੈ। ਇਸ ਬਦਲਾਅ ਤੋਂ ਬਾਅਦ ਵਟਸਐਪ ਦੇ ਡਿਜ਼ਾਈਨ ਦੇ ਨਾਲ-ਨਾਲ ਕਲਰ ਵੀ ਬਦਲ ਜਾਵੇਗਾ। ਵਟਸਐਪ ਦਾ ਗ੍ਰੀਨ ਕਲਰ ਪੁਰਾਣਾ ਹੋ ਗਿਆ। ਜਿਸ ਕਰਕੇ ਹੁਣ ਵਟਸਐਪ ਦੇ ਕਲਰ 'ਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
Wabetainfo ਨੇ ਵਟਸਐਪ ਦੇ ਨਵੇਂ ਅਪਡੇਟ ਬਾਰੇ ਦਿੱਤੀ ਜਾਣਕਾਰੀ: Wabetainfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਕੰਪਨੀ ਵਟਸਐਪ ਦੇ UI 'ਚ ਬਦਲਾਅ ਕਰੇਗੀ। ਜਿਵੇ ਕਿ ਸਟੇਟਸ, ਚੈਟ ਅਤੇ ਹੋਰ ਟੈਬਾਂ ਨੂੰ ਵਟਸਐਪ ਦੇ ਥੱਲੇ ਦੇ ਪਾਸੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਵਟਸਐਪ ਨੇ Community ਟੈਬ ਨੂੰ ਵੀ ਨਵੀਂ ਜਗ੍ਹਾਂ ਦਿੱਤੀ ਹੈ ਅਤੇ ਵਟਸਐਪ ਦੇ ਗ੍ਰੀਨ ਕਲਰ ਨੂੰ ਵੀ ਹਟਾਇਆ ਜਾ ਰਿਹਾ ਹੈ।
ਵਟਸਐਪ ਦੇ ਗ੍ਰੀਨ ਕਲਰ 'ਚ ਹੋਵੇਗਾ ਬਦਲਾਅ: ਰਿਪੋਰਟ ਅਨੁਸਾਰ, ਗ੍ਰੀਨ ਕਲਰ ਨੂੰ ਹਲਕੇ ਗ੍ਰੀਨ ਕਲਰ ਚ ਬਦਲ ਦਿੱਤਾ ਜਾਵੇਗਾ। ਐਂਡਰਾਈਡ ਐਪ ਦੇ ਥੱਲੇ ਦੇ ਪਾਸੇ ਵਟਸਐਪ ਲਿਖਿਆ ਹੁੰਦਾ ਹੈ, ਉਹ ਵਾਈਟ ਦੀ ਜਗ੍ਹਾਂ ਗ੍ਰੀਨ ਹੋ ਜਾਵੇਗਾ। ਇਸਦੇ ਨਾਲ ਹੀ ਮੈਸੇਜ ਬਟਨ ਸੱਜੇ ਪਾਸੇ ਥੱਲੇ ਵੱਲ ਕਰ ਦਿੱਤਾ ਜਾਵੇਗਾ।
ਵਟਸਐਪ ਫਿਲਟਰ ਦੀ ਮਦਦ ਨਾਲ ਚੈਟਾਂ ਨੂੰ ਲੱਭਣਾ ਹੋਵੇਗਾ ਆਸਾਨ:ਇਸ ਤੋਂ ਇਲਾਵਾ ਉੱਪਰ ਕੁਝ ਫਿਲਟਰ ਬਟਨ ਆ ਜਾਣਗੇ। ਜਿਨ੍ਹਾਂ 'ਚ All, Unread, Personal ਅਤੇ Business ਫਿਲਟਰ ਸ਼ਾਮਲ ਹੋਵਗਾ। ਇਨ੍ਹਾਂ ਫਿਲਟਰਾਂ ਰਾਹੀ ਤੁਸੀਂ ਮੈਸੇਜਾਂ ਨੂੰ ਆਸਾਨੀ ਨਾਲ ਲੱਭ ਸਕੋਗੇ। ਇਸਦੇ ਨਾਲ ਹੀ ਵਟਸਐਪ ਦੇ ਟਾਪ 'ਤੇ ਇੱਕ ਪ੍ਰੋਫਾਈਲ ਆਈਕਨ ਵੀ ਜੋੜਿਆ ਗਿਆ ਹੈ। ਟਾਪ 'ਤੇ ਸਰਚ ਬਾਰ ਦੇ ਨਾਲ-ਨਾਲ ਕੈਮਰਾ ਆਈਕਨ ਵੀ ਰਹੇਗਾ।
ਵਟਸਐਪ ਦਾ ਨਵਾਂ UI ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵਟਸਐਪ ਦਾ ਨਵਾਂ ਰਿਡਿਜ਼ਾਈਨ ਐਂਡਰਾਈਡ ਬੀਟਾ ਵਰਜ਼ਨ 2.23.13.16 ਦੇ ਨਾਲ ਦਿੱਤਾ ਗਿਆ ਹੈ। ਨਵੇਂ UI ਫੀਚਰ ਅਪਡੇਟ ਦੇ ਅੰਦਰ ਮੈਟੇਰਿਅਲ ਡਿਜ਼ਾਈਨ 3 UI ਸ਼ਾਮਲ ਹਨ। ਇਸਦੇ ਨਾਲ ਹੀ ਵਟਸਐਪ 'ਚ ਹੋਰ ਵੀ ਕਈ ਨਵੇਂ ਬਦਲਾਅ ਦੇਖੇ ਜਾ ਸਕਦੇ ਹਨ। ਹੌਲੀ-ਹੌਲੀ ਇਸ ਅਪਡੇਟ ਨੂੰ ਸਾਰਿਆਂ ਲਈ ਰੋਲਆਊਟ ਕਰ ਦਿੱਤਾ ਜਾਵੇਗਾ।