ਹੈਦਰਾਬਾਦ: Motorola G54 5G ਸਮਾਰਟਫੋਨ ਦੀ ਅੱਜ ਪਹਿਲੀ ਸੇਲ ਹੈ। ਇਸ ਸੇਲ 'ਚ ਤੁਹਾਨੂੰ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸਨੂੰ ਕੰਪਨੀ ਨੇ ਹਾਲ ਹੀ ਵਿੱਚ ਭਾਰਤ 'ਚ ਲਾਂਚ ਕੀਤਾ ਸੀ। Motorola G54 5G ਸਮਾਰਟਫੋਨ ਨੂੰ 8GB+128GB ਅਤੇ 12GB+256GB 'ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ 8GB ਰੈਮ ਦੀ ਕੀਮਤ 15,999 ਰੁਪਏ ਹੈ ਅਤੇ 12GB ਰੈਮ ਦੀ ਕੀਮਤ 18,999 ਰੁਪਏ ਹੈ।
ETV Bharat / science-and-technology
Motorola G54 5G ਸਮਾਰਟਫੋਨ ਅੱਜ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਹੈ ਮੌਕਾ, ਮਿਲਣਗੇ ਇਹ ਸ਼ਾਨਦਾਰ ਆਫ਼ਰਸ - Motorola G54 5G Amazon
Motorola G54 5G First Sale: Motorola G54 5G ਸਮਾਰਟਫੋਨ ਦੀ ਅੱਜ ਪਹਿਲੀ ਸੇਲ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 15,999 ਰੁਪਏ ਹੈ। ਇਸਨੂੰ ਤੁਸੀਂ ਸ਼ਾਨਦਾਰ ਬੈਂਕ ਡਿਸਕਾਊਂਟ ਅਤੇ ਕੈਸ਼ਬੈਕ ਆਫ਼ਰ ਦੇ ਨਾਲ ਖਰੀਦ ਸਕਦੇ ਹੋ।
Published : Sep 13, 2023, 9:48 AM IST
ਇਸ ਤਰ੍ਹਾਂ Motorola G54 5G ਸਮਾਰਟਫੋਨ ਦੀ ਸੇਲ ਦਾ ਲੈ ਸਕੋਗੇ ਫਾਇਦਾ: Motorola ਦੇ ਇਸ ਸਮਾਰਟਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ ਰਿਟੇਲ ਸਟੋਰ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਤੋਂ ਵੀ ਖਰੀਦ ਸਕਦੇ ਹੋ। ਪਹਿਲੀ ਸੇਲ 'ਚ ਕੰਪਨੀ ਇਸ ਫੋਨ 'ਤੇ 1500 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਦੇਣ ਵਾਲੀ ਹੈ। ਇਸ ਤੋਂ ਇਲਾਵਾ ਫਲਿੱਪਕਾਰਟ Axis ਬੈਂਕ ਦੇ ਕਾਰਡ ਨਾਲ ਭੁਗਤਾਨ ਕਰਨ 'ਤੇ ਤੁਹਾਨੂੰ 5 ਫੀਸਦੀ ਕੈਸ਼ਬੈਕ ਵੀ ਮਿਲੇਗਾ।
Motorola G54 5G ਸਮਾਰਟਫੋਨ ਦੇ ਫੀਚਰਸ: Motorola G54 5G ਸਮਾਰਟਫੋਨ 'ਚ 12GB ਤੱਕ ਦੀ ਰੈਮ ਅਤੇ 256GB ਤੱਕ ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਪ੍ਰੋਸੈਸਰ ਦੇ ਨਾਲ ਕੰਪਨੀ ਨੇ ਇਸ ਫੋਨ 'ਚ ਆਕਟਾ ਕੋਰ ਮੀਡੀਆ ਟੇਕ Dimensity 7020 ਚਿੱਪਸੈਟ ਆਫ਼ਰ ਕੀਤਾ ਹੈ। Motorola G54 5G ਸਮਾਰਟਫੋਨ 'ਚ ਤੁਹਾਨੂੰ 2400x1080 ਪਿਕਸਲ Resolution ਦੇ ਨਾਲ 6.5 ਇੰਚ ਦਾ IPS LCD ਦੇਖਣ ਨੂੰ ਮਿਲਦੀ ਹੈ। ਇਹ ਡਿਸਪਲੇ 12Hz ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Motorola G54 5G ਸਮਾਰਟਫੋਨ ਦੇ ਬੈਕ ਪੈਨਲ 'ਤੇ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 50 ਮੈਗਾਪਿਕਸਲ ਦੇ ਮੇਨ ਲੈਂਸ ਦੇ ਨਾਲ 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਲੈਂਸ ਸ਼ਾਮਲ ਹੈ। ਸੈਲਫੀ ਲਈ ਇਸ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਸ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।