ਹੈਦਰਾਬਾਦ:ਮੇਟਾ ਦੇ ਥ੍ਰੈਡਸ ਐਪ ਨੂੰ ਹੁਣ ਤੁਸੀਂ ਵੈੱਬ 'ਚ ਵੀ ਅਕਸੈਸ ਕਰ ਸਕਦੇ ਹੋ। ਇਸ ਐਪ ਦਾ ਵੈੱਬ ਵਰਜ਼ਨ ਲਾਈਵ ਹੋ ਗਿਆ ਹੈ। ਥ੍ਰੈਡਸ ਐਪ ਦਾ ਵੈੱਬ ਵਰਜ਼ਨ ਚਲਾਉਣ ਲਈ ਤੁਹਾਨੂੰ ਗੂਗਲ 'ਤੇ www.threads.net ਲਿਖਣਾ ਹੋਵੇਗਾ। ਵਿੰਡੋ ਤੋਂ ਇਲਾਵਾ MacOS 'ਤੇ ਵੀ ਵੈੱਬਸਾਈਟ ਕੰਮ ਕਰ ਰਹੀ ਹੈ। ਪਿਛਲੇ ਹਫ਼ਤੇ ਇੰਸਟਾਗ੍ਰਾਮ ਦੇ ਹੈੱਡ Adam Mosseri ਨੇ ਇਹ ਕਿਹਾ ਸੀ ਕਿ ਕੰਪਨੀ ਵੈੱਬ ਐਪ 'ਤੇ ਕੰਮ ਕਰ ਰਹੀ ਹੈ ਅਤੇ ਇਹ ਜਲਦ ਲਾਈਵ ਹੋ ਸਕਦਾ ਹੈ। ਅੱਜ ਮੇਟਾ ਦਾ ਇਹ ਅਪਡੇਟ ਚੈੱਕ ਕੀਤਾ ਗਿਆ ਅਤੇ ਦੇਖਿਆ ਗਿਆ ਹੈ। ਫਿਲਹਾਲ ਕੰਪਨੀ ਨੇ ਇਸ ਅਪਡੇਟ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਥ੍ਰੈਡਸ ਦਾ ਯੂਜ਼ਰਬੇਸ: ਮੇਟਾ ਨੇ ਜੁਲਾਈ ਵਿੱਚ ਥ੍ਰੈਡਸ ਐਪ ਨੂੰ ਲਾਂਚ ਕੀਤਾ ਸੀ। ਲਾਂਚ ਹੋਣ ਦੇ 5 ਦਿਨਾਂ ਅੰਦਰ ਹੀ ਐਪ ਦਾ ਟ੍ਰੈਫਿਕ 100 ਮਿਲੀਅਨ ਨੂੰ ਪਾਰ ਕਰ ਗਿਆ ਸੀ। ਘਟ ਸਮੇਂ 'ਚ ਹੀ ਥ੍ਰੈਡ ਨੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ। ਹਾਲਾਂਕਿ ਇਸ ਤੋਂ ਬਾਅਦ ਐਪ ਦਾ ਯੂਜ਼ਰਬੇਸ ਘਟ ਹੋ ਗਿਆ ਅਤੇ ਯੂਜ਼ਰਸ ਇਸ ਪਲੇਟਫਾਰਮ ਨੂੰ ਛੱਡ ਕੇ ਚਲੇ ਗਏੋ।