ਹੈਦਰਾਬਾਦ: ਚੀਨੀ ਕੰਪਨੀ Vivo ਵੱਲੋ ਬੀਤੇ ਦਿਨ Vivo V29e 5G ਸਮਾਰਟਫੋਨ ਲਾਂਚ ਕੀਤਾ ਗਿਆ। ਇਸ ਡਿਵਾਈਸ ਨੂੰ ਸਭ ਤੋਂ ਪਤਲੇ 3D ਡਿਸਪਲੇ ਤੋਂ ਇਲਾਵਾ 50MP ਸੈਲਫ਼ੀ ਕੈਮਰਾ, ਕਲਰ ਚੇਜ਼ਿੰਗ ਗਲਾਸ ਪੈਨਲ ਅਤੇ ਫਾਸਟ ਚਾਰਜਿੰਗ ਸਪੋਰਟ 5,000mAh ਬੈਟਰੀ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਸਮਾਰਟਫੋਨ ਨੂੰ ਸੈਲਫ਼ੀ ਲਵਰਸ ਲਈ ਲਾਂਚ ਕੀਤਾ ਗਿਆ ਹੈ। ਅੱਜ ਇਸ ਸਮਾਰਟਫੋਨ ਦੀ ਸੇਲ ਸ਼ੁਰੂ ਹੋ ਗਈ ਹੈ ਅਤੇ ਕਈ ਆਫ਼ਰਸ ਵੀ ਮਿਲ ਰਹੇ ਹਨ।
ETV Bharat / science-and-technology
Vivo V29e 5G ਸਮਾਰਟਫੋਨ ਦੀ ਸੇਲ ਅੱਜ ਸ਼ੁਰੂ, ਮਿਲਣਗੇ ਇਹ ਆਫ਼ਰਸ, ਇਸ ਕੀਮਤ 'ਤੇ ਖਰੀਦ ਸਕੋਗੇ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ - Vivo V29e 5G ਸਮਾਰਟਫੋਨ ਦੇ ਫੀਚਰਸ
Vivo V29e 5G Sale: Vivo ਨੇ ਬੀਤੇ ਦਿਨ ਭਾਰਤੀ ਬਾਜ਼ਾਰ 'ਚ Vivo V29e 5G ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਦੀ ਸੇਲ ਫਲਿੱਪਕਾਰਟ 'ਤੇ ਸ਼ੁਰੂ ਹੋ ਗਈ ਹੈ। ਇਸਦੇ ਨਾਲ ਹੀ Vivo V29e 5G 'ਤੇ ਬੈਂਕ ਅਤੇ ਐਕਸਚੇਜ਼ ਆਫ਼ਰਸ ਦਾ ਫਾਇਦਾ ਵੀ ਮਿਲ ਰਿਹਾ ਹੈ।
Published : Sep 7, 2023, 8:52 AM IST
Vivo V29e 5G ਸਮਾਰਟਫੋਨ 'ਤੇ ਮਿਲ ਰਹੇ ਆਫ਼ਰਸ: Vivo ਦੇ ਨਵੇਂ ਸਮਾਰਟਫੋਨ Vivo V29e 5G ਨੂੰ ਫਲਿੱਪਕਾਰਟ 'ਤੇ ਖਰੀਦਣ ਦਾ ਆਪਸ਼ਨ ਮਿਲ ਰਿਹਾ ਹੈ। ਇਸ ਸਮਾਰਟਫੋਨ 'ਤੇ ਬੈਂਕ ਕਾਰਡਸ ਦੇ ਨਾਲ 2500 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਫ਼ਰਸ ਦੇ ਨਾਲ ਫੋਨ ਨੂੰ 25 ਹਜ਼ਾਰ ਰੁਪਏ ਤੋਂ ਘਟ 'ਚ ਖਰੀਦਿਆਂ ਜਾ ਸਕਦਾ ਹੈ। Vivo V29e 5G ਸਮਾਰਟਫੋਨ ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ ਫਲਿੱਪਕਾਰਟ 'ਤੇ 26,999 ਰੁਪਏ ਹੈ, ਜਦਕਿ 8GB ਰੈਮ ਅਤੇ 256GB ਸਟੋਰੇਜ ਦੀ ਕੀਮਤ 28,999 ਰੁਪਏ ਹੈ। HDFC ਬੈਂਕ ਅਤੇ SBI ਬੈਂਕ ਡੈਬਿਟ ਜਾਂ ਕ੍ਰੇਡਿਟ ਕਾਰਡ ਨਾਲ ਭੁਗਤਾਨ ਕਰਨ 'ਤੇ 2500 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਚੁਣੇ ਹੋਏ ਬੈਂਕ ਕਾਰਡਸ ਜਾਂ EMI ਲੈਣ-ਦੇਣ ਨਾਲ ਵੀ 10 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਗ੍ਰਾਹਕ ਐਕਸਚੇਜ ਆਫਰ 'ਤੇ ਵੀ ਇਸ ਸਮਾਰਟਫੋਨ ਨੂੰ ਖਰੀਦ ਸਕਦੇ ਹਨ। ਜਿਸਦੀ ਕੀਮਤ 25,050 ਰੁਪਏ ਹੈ। ਇਹ ਡਿਸਕਾਊਂਟ ਪੁਰਾਣੇ ਮਾਡਲ ਦੀ ਹਾਲਤ 'ਤੇ ਨਿਰਭਰ ਕਰੇਗਾ। Vivo V29e 5G ਸਮਾਰਟਫੋਨ ਬਲੂ ਅਤੇ ਲਾਲ ਕਲਰ ਆਪਸ਼ਨਾਂ 'ਚ ਉਪਲਬਧ ਹੈ।
Vivo V29e 5G ਸਮਾਰਟਫੋਨ ਦੇ ਫੀਚਰਸ:Vivo V29e 5G ਸਮਾਰਟਫੋਨ 'ਚ 6.78 ਇੰਚ ਦਾ ਫੁੱਲ HD+AMOLED 3D ਡਿਸਪਲੇ 120Hz ਰਿਫ੍ਰੇਸ਼ ਦਰ ਸਪੋਰਟ ਮਿਲਦਾ ਹੈ। ਵਧੀਆਂ ਪ੍ਰਦਰਸ਼ਨ ਲਈ ਇਸ ਵਿੱਚ Qualcomm Snapdragon 695 ਪ੍ਰੋਸੈਸਰ ਦੇ ਨਾਲ 8GB ਰੈਮ ਅਤੇ 256GB ਦੀ ਸਟੋਰੇਜ ਦਿੱਤੀ ਗਈ ਹੈ। ਇਸਦੇ ਨਾਲ ਹੀ Vivo V29e 5G ਸਮਾਰਟਫੋਨ 'ਚ ਕਲਰ ਬਦਲਣ ਵਾਲਾ ਗਲਾਸ ਬੈਕ ਪੈਨਲ ਦਿੱਤਾ ਗਿਆ ਹੈ। ਬੈਕ ਪੈਨਲ 'ਤੇ OIS ਦੇ ਨਾਲ 64MP ਮੇਨ ਅਤੇ 8MP ਵਾਈਡ ਐਂਗਲ ਕੈਮਰੇ ਵਾਲਾ ਦੋਹਰਾ ਸੈਟਅੱਪ ਅਤੇ ਸਾਹਮਣੇ 50MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। 5,000mAh ਬੈਟਰੀ ਨੂੰ 44 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ।