ਹੈਦਰਾਬਾਦ: Motorola ਨੇ Motorola Edge 40 Neo ਅਤੇ Motorola Razr 40 Ultra ਸਮਾਰਟਫੋਨ ਨੂੰ Peach Fuzz ਕਲਰ ਆਪਸ਼ਨ 'ਚ ਪੇਸ਼ ਕੀਤਾ ਸੀ। ਇਨ੍ਹਾਂ ਸਮਾਰਟਫੋਨਾਂ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Motorola Edge 40 Neo ਅਤੇ Motorola Razr 40 Ultra ਦੇ ਨਵੇਂ ਕਲਰ ਮਾਡਲ ਨੂੰ ਕੰਪਨੀ 12 ਜਨਵਰੀ ਵਾਲੇ ਦਿਨ ਵਿਕਰੀ ਲਈ ਪੇਸ਼ ਕਰਨ ਵਾਲੀ ਹੈ।
Motorola Edge 40 Neo ਦੇ ਫੀਚਰਸ: Motorola Edge 40 Neo ਸਮਾਰਟਫੋਨ 'ਚ 6.55 ਇੰਚ ਦੀ pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ ਫੁੱਲ HD+Resolution ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ MediaTek octa-core Dimensity 7030 ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਸਪੋਰਟ ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ, 13MP ਅਲਟ੍ਰਾ ਵਾਈਡ ਐਂਗਲ ਲੈਂਸ ਅਤੇ LED ਫਲੈਸ਼ ਦਿੱਤੀ ਗਈ ਹੈ ਅਤੇ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ ਨੂੰ 8GB ਰੈਮ+128GB ਅਤੇ 12GB+256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 68 ਵਾਟ ਦੀ ਫਾਸਟ ਚਾਰਿਜੰਗ ਨੂੰ ਸਪੋਰਟ ਕਰਦੀ ਹੈ।
Motorola Edge 40 Neo ਦੀ ਕੀਮਤ: Motorola Edge 40 Neo ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 23,999 ਰੁਪਏ ਅਤੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 25,999 ਰੁਪਏ ਰੱਖੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਸਮਾਰਟਫੋਨ ਨੂੰ Canal Bay, Black Beauty ਅਤੇ Snoozing Sea Color ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਫੋਨ ਨੂੰ Peach Fuzz ਕਲਰ 'ਚ ਲਾਂਚ ਕੀਤਾ ਗਿਆ ਹੈ, ਜਿਸ ਦੀ ਸੇਲ 12 ਜਨਵਰੀ ਨੂੰ ਸ਼ੁਰੂ ਹੋ ਜਾਵੇਗੀ।
Motorola Razr 40 Ultra ਦੇ ਫੀਚਰਸ:ਜੇਕਰ Motorola Razr 40 Ultra ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.9 ਇੰਚ ਦੀ ਫੁੱਲ HD+pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 165Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਅਤੇ ਬਾਹਰ 3.6 ਇੰਚ ਦੀ pOLED ਕਲਰ ਡਿਸਪਲੇ ਮਿਲਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8+Gen 1 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨਾਂ 'ਚ 3,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 30 ਵਾਈਰਡ ਅਤੇ 5 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Motorola Razr 40 Ultra ਦੀ ਕੀਮਤ: Motorola Razr 40 Ultra ਦੇ 8GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 79,999 ਰੁਪਏ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਖਾਸ ਆਫ਼ਰਸ ਅਤੇ ਬੈਂਕ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ।