ਹੈਦਰਾਬਾਦ:JioPhone Prima ਸਮਾਰਟਫੋਨ ਨੂੰ ਇੰਡੀਅਨ ਮੋਬਾਈਲ ਕਾਂਗਰਸ 2023 'ਚ ਲਾਂਚ ਕੀਤਾ ਗਿਆ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ JioPhone Prima Kai-OS ਪਲੇਟਫਾਰਮ 'ਤੇ ਚੱਲਣ ਵਾਲਾ 4G ਕੀਪੈਡ ਸਮਾਰਟਫੋਨ ਹੈ। ਇਸ 'ਚ YouTube, ਫੇਸਬੁੱਕ ਅਤੇ ਵਟਸਐਪ ਵੀ ਚਲੇਗਾ। ਇਸਦੇ ਨਾਲ ਹੀ JioPhone Prima 'ਚ ਗੂਗਲ ਵਾਈਸ Assistant ਦਾ ਅਕਸੈਸ ਵੀ ਮਿਲੇਗਾ।
JioPhone Prima ਸਮਾਰਟਫੋਨ ਦੇ ਫੀਚਰਸ: JioPhone Prima ਇੱਕ ਕੀਪੈਡ ਵਾਲਾ ਫੋਨ ਹੈ, ਪਰ ਇਸ ਫੋਨ 'ਚ YouTube, ਫੇਸਬੁੱਕ, ਵਟਸਐਪ, JioTV, JioCinema ਅਤੇ JioSaavn ਵਰਗੀਆਂ ਐਪਸ ਤੋਂ ਇਲਾਵਾ ਗੂਗਲ ਵਾਈਸ Assistant ਦਾ ਸਪੋਰਟ ਵੀ ਮਿਲੇਗਾ। ਇਸ ਸਮਾਰਟਫੋਨ 'ਚ 4G ਨੈੱਟਵਰਕ ਦਾ ਸਪੋਰਟ ਵੀ ਮਿਲਦਾ ਹੈ। JioPhone Prima 'ਚ 2.4 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਅਤੇ 1800mAh ਦੀ ਬੈਟਰੀ ਮਿਲਦੀ ਹੈ। ਇਸ ਫੋਨ 'ਚ 512MB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਹੋਰਨਾਂ ਫੋਨਾਂ ਦੀ ਤਰ੍ਹਾਂ ਇਸ ਫੋਨ 'ਚ 23 ਭਾਸ਼ਾਵਾਂ ਦਾ ਸਪੋਰਟ ਵੀ ਮਿਲੇਗਾ। ਇਸਦੇ ਨਾਲ ਹੀ ਇਸ ਫੋਨ 'ਚ 3.5mm ਆਡੀਓ ਜੈਕ ਅਤੇ FM ਰੇਡੀਓ ਸਪੋਰਟ ਮਿਲਦਾ ਹੈ। ਫੋਟੋਗ੍ਰਾਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਡਿਜੀਟਲ ਕੈਮਰੇ ਦਿੱਤੇ ਗਏ ਹਨ। ਇਸ ਸਮਾਰਟਫੋਨ 'ਚ JioPay ਦਾ ਸਪੋਰਟ ਵੀ ਮਿਲੇਗਾ। ਇਸ ਰਾਹੀ ਤੁਸੀਂ UPI Payment ਕਰ ਸਕੋਗੇ। JioPhone Prima 4G ਫੋਨ ਪੀਲੇ ਅਤੇ ਬਲੂ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੈ।