ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ Business ਲਈ ਨਵੇਂ ਫੀਚਰ 'ਤੇ ਕੰਮ ਚਲ ਰਿਹਾ ਹੈ। Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ Business ਲਈ ਕੰਪਨੀ ਇੱਕ Quick Action Bar ਫੀਚਰ ਪੇਸ਼ ਕਰ ਰਹੀ ਹੈ।
ETV Bharat / science-and-technology
WhatsApp ਦੇ ਇਨ੍ਹਾਂ ਯੂਜ਼ਰਸ ਲਈ ਪੇਸ਼ ਹੋਇਆ 'Quick Action Bar' ਫੀਚਰ - Quick Action Bar feature news
WhatsApp Quick Action Bar Feature: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕੀਤਾ ਜਾਂਦਾ ਹੈ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ Business ਲਈ ਇੱਕ ਨਵਾਂ ਫੀਚਰ ਪੇਸ਼ ਕਰ ਰਹੀ ਹੈ।
Published : Oct 22, 2023, 9:31 AM IST
ਵਟਸਐਪ 'ਚ ਨਜ਼ਰ ਆਵੇਗਾ Quick Action Bar ਫੀਚਰ: ਨਵੇਂ ਅਪਡੇਟ ਤੋਂ ਬਾਅਦ Business ਅਕਾਊਂਟ ਰਾਹੀ ਯੂਜ਼ਰਸ ਨਾਲ ਗੱਲਬਾਤ ਕਰਨਾ ਪਹਿਲਾ ਤੋਂ ਆਸਾਨ ਅਤੇ ਘਟ ਸਮੇਂ ਲੱਗਣ ਵਾਲਾ ਹੋਵੇਗਾ। Wabetainfo ਨੇ ਨਵੇਂ ਫੀਚਰ ਨੂੰ ਦਿਖਾਉਣ ਲਈ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਦਾ Quick Action Bar ਠੀਕ ਮਾਈਕ੍ਰੋਫੋਨ ਬਟਨ ਦੇ ਕੋਲ ਨਜ਼ਰ ਆਵੇਗਾ। ਇਸ ਐਕਸ਼ਨ ਬਾਰ 'ਚ Orders, Quick Replies ਅਤੇ Catalog ਵਰਗੇ ਆਪਸ਼ਨ ਨਜ਼ਰ ਆਉਣਗੇ। ਹਾਲਾਂਕਿ ਵਟਸਐਪ Business ਯੂਜ਼ਰਸ ਨੂੰ ਇਹ ਸਾਰੇ ਆਪਸ਼ਨ ਚੈਟ ਅਤੇ ਅਟੈਚਮੈਂਟ ਮੇਨੂ 'ਚ ਮਲ ਰਹੇ ਸੀ, ਪਰ ਹੁਣ ਇਹ ਆਪਸ਼ਨ Quick Action Bar 'ਚ ਨਜ਼ਰ ਆਉਣਗੇ।
ਇਹ ਯੂਜ਼ਰਸ ਕਰ ਸਕਦੇ ਨੇ Quick Action Bar ਫੀਚਰ ਦੀ ਵਰਤੋ: ਵਟਸਐਪ ਵੱਲੋ ਨਵਾਂ ਅਪਡੇਟ Quick Action Bar ਫੀਚਰ ਫਿਲਹਾਲ ਬੀਟਾ ਟੈਸਟਰਾਂ ਲਈ ਮੌਜ਼ੂਦ ਹੈ। ਵਟਸਐਪ Business ਦੇ ਐਂਡਰਾਈਡ ਯੂਜ਼ਰਸ ਨਵੇਂ ਵਰਜ਼ਨ ਦੇ ਨਾਲ ਇਸ ਫੀਚਰ ਨੂੰ ਚੈਕ ਕਰ ਸਕਦੇ ਹਨ। ਬੀਟਾ ਯੂਜ਼ਰਸ ਤੋਂ ਬਾਅਦ ਕੰਪਨੀ ਇਸ ਨਵੇਂ ਫੀਚਰ ਨੂੰ ਆਉਣ ਵਾਲੇ ਦਿਨਾਂ 'ਚ ਵਟਸਐਪ Business ਦੇ ਹੋਰਨਾਂ ਯੂਜ਼ਰਸ ਲਈ ਵੀ ਲਿਆ ਸਕਦੀ ਹੈ।