ਹੈਦਰਾਬਾਦ: Samsung ਆਪਣੇ ਗ੍ਰਾਹਕਾਂ ਲਈ Samsung galaxy S24 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ ਕਾਫ਼ੀ ਸਮੇਂ ਤੋਂ ਚਰਚਾ 'ਚ ਹੈ। Samsung galaxy S24 ਸੀਰੀਜ਼ 17 ਜਨਵਰੀ ਨੂੰ ਗਲੈਕਸੀ ਅਨਪੈਕਡ ਇਵੈਂਟ 'ਟ ਲਾਂਚ ਹੋਵੇਗੀ। ਪਿਛਲੇ ਕੁਝ ਮਹੀਨੇ ਤੋਂ ਇਸ ਸੀਰੀਜ਼ ਦੇ ਕਈ ਲੀਕਸ ਸਾਹਮਣੇ ਆ ਰਹੇ ਹਨ, ਜਿਸ ਰਾਹੀ ਪਤਾ ਲੱਗਦਾ ਹੈ ਕਿ ਕੰਪਨੀ ਇਸ ਸੀਰੀਜ਼ 'ਚ Exynos 2400 ਚਿਪਸੈੱਟ ਦੇ ਸਕਦੀ ਹੈ। ਹੁਣ ਹਾਲ ਹੀ ਵਿੱਚ ਮਿਲੀ ਰਿਪੋਰਟ ਅਨੁਸਾਰ, Samsung galaxy S24 ਪਲੱਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਤੋਂ ਇਲਾਵਾ, Samsung galaxy S24 ਪਲੱਸ ਅਤੇ Samsung galaxy S24 ਅਲਟ੍ਰਾ ਸਮਾਰਟਫੋਨ ਦੀ ਕੀਮਤ ਬਾਰੇ ਵੀ ਖੁਲਾਸਾ ਹੋ ਗਿਆ ਹੈ।
Samsung galaxy S24 ਸੀਰੀਜ਼ ਦੀ ਲਾਂਚ ਡੇਟ: ਸੈਮਸੰਗ ਨੇ ਦੱਸਿਆ ਕਿ ਗਲੈਕਸੀ ਅਨਪੈਕਡ ਇਵੈਂਟ ਨੂੰ 17 ਜਨਵਰੀ ਦੀ ਰਾਤ 11.30 ਵਜੇ ਸੈਨ ਜੋਸ, ਕੈਲੀਫੋਰਨੀਆ ਵਿੱਚ ਐਸ.ਏ.ਪੀ 'ਚ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ ਦੌਰਾਨ Samsung galaxy S24 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ।
Samsung galaxy S24 ਸੀਰੀਜ਼ ਦੀ ਕੀਮਤ: Samsung galaxy S24 ਸੀਰੀਜ਼ ਦੀ ਕੀਮਤ ਬਾਰੇ ਵੀ ਖੁਲਾਸਾ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ Samsung galaxy S24 ਪਲੱਸ ਦੇ 12GB ਰੈਮ+256GB ਸਟੋਰੇਜ ਦੀ ਕੀਮਤ 1,04,999 ਰੁਪਏ ਜਾਂ 1,05,999 ਰੁਪਏ ਹੋ ਸਕਦੀ ਹੈ, ਜਦਕਿ Samsung galaxy S24 ਅਲਟ੍ਰਾ ਦੀ ਕੀਮਤ 1,34,999 ਰੁਪਏ ਜਾਂ 1,35,999 ਰੁਪਏ ਹੋ ਸਕਦੀ ਹੈ।
Samsung galaxy S24 ਸੀਰੀਜ਼ ਦੇ ਫੀਚਰਸ: ਇੱਕ ਟਿਪਸਟਰ ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਸੀਰੀਜ਼ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ, Samsung galaxy S24 ਸੀਰੀਜ਼ 'ਚ AMOLED LTPO ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ Samsung galaxy S24 ਪਲੱਸ ਸਮਾਰਟਫੋਨ ਨੂੰ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ Samsung galaxy S24 ਨੂੰ Exynos 2400 ਚਿਪਸੈੱਟ ਦੇ ਨਾਲ ਅਤੇ Samsung galaxy S24 ਅਲਟ੍ਰਾ ਨੂੰ ਸਨੈਪਡ੍ਰੈਗਨ ਚਿਪਸੈੱਟ ਦੇ ਨਾਲ ਲਿਆਂਦਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Samsung galaxy S24 ਅਲਟ੍ਰਾ 'ਚ 200MP ਦਾ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਦਕਿ Samsung galaxy S24 ਅਤੇ Samsung galaxy S24 ਪਲੱਸ ਨੂੰ 50MP ਦੇ ਟ੍ਰਿਪਲ ਕੈਮਰੇ ਨਾਲ ਲਾਂਚ ਕੀਤਾ ਜਾ ਸਕਦਾ ਹੈ।