ਪੰਜਾਬ

punjab

ETV Bharat / science-and-technology

IQOO Z7 Pro 5G ਦੀ ਕੀਮਤ ਦਾ ਹੋਇਆ ਖੁਲਾਸਾ, ਮਿਲਣਗੇ ਇਹ ਸ਼ਾਨਦਾਰ ਫੀਚਰਸ - new smartphone Launched

IQOO ਵੱਲੋ ਭਾਰਤੀ ਬਾਜ਼ਾਰ 'ਚ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 25,000 ਰੁਪਏ ਤੋਂ ਘਟ ਰੱਖੀ ਜਾਵੇਗੀ।

IQOO Z7 Pro 5G
IQOO Z7 Pro 5G

By ETV Bharat Punjabi Team

Published : Aug 28, 2023, 5:02 PM IST

ਹੈਦਰਾਬਾਦ: IQOO ਵੱਲੋ ਭਾਰਤੀ ਬਾਜ਼ਾਰ 'ਚ IQOO Z7 Pro 5G ਸਮਾਰਟਫੋਨ ਪੇਸ਼ ਕੀਤਾ ਜਾਵੇਗਾ। ਇਸ ਫੋਨ ਨੂੰ 31 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ IQOO Z7 Pro 5G ਸਮਾਰਟਫੋਨ ਨੂੰ ਟੀਜ਼ ਕੀਤਾ ਹੈ ਅਤੇ ਇਸ ਟੀਜ਼ ਰਾਹੀ ਕੀਮਤ ਦਾ ਵੀ ਖੁਲਾਸਾ ਕਰ ਦਿੱਤਾ ਹੈ।

ਕੰਪਨੀ ਨੇ IQOO Z7 Pro 5G ਸਮਾਰਟਫੋਨ ਨੂੰ ਲੈ ਕੇ ਕੀਤਾ ਦਾਅਵਾ: ਕੰਪਨੀ ਨੇ IQOO Z7 Pro 5G ਸਮਾਰਟਫੋਨ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ Z7 Pro 5G ਸਭ ਤੋਂ ਫਾਸਟ ਸਮਾਰਟਫੋਨ ਹੋਵੇਗਾ। ਇਸਦੇ ਨਾਲ ਹੀ ਕੰਪਨੀ ਨੇ ਦੱਸਿਆਂ ਹੈ ਕਿ ਇਹ ਫੋਨ 8GB ਰੈਮ ਅਤੇ 256GB ਸਟੋਰੇਜ ਵਰਜ਼ਨ ਦੇ AnTuTu V10 ਟੈਸਟ ਰਿਜਲਟ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਨੇ IQOO Z7 Pro 5G ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਵੀ ਕੀਤਾ ਹੈ। ਇਸ ਫੋਨ ਦੀ ਕੀਮਤ 25,000 ਰੁਪਏ ਤੋਂ ਘਟ ਰੱਖੀ ਜਾਵੇਗੀ।

IQOO Z7 Pro 5G ਸਮਾਰਟਫੋਨ ਦੇ ਫੀਚਰਸ: ਲੀਕਸ ਦੀ ਮੰਨੀਏ, ਤਾਂ IQOO Z7 Pro 5G ਸਮਾਰਟਫੋਨ ਵਿੱਚ 6.78 ਇੰਚ ਦਾ ਫੁੱਲ HD AMOLED ਡਿਸਪਲੇ 20:9 ਅਤੇ HDR10+ ਸਪੋਰਟ ਦੇ ਨਾਲ ਮਿਲੇਗਾ ਅਤੇ ਇਹ 120Hz ਤੱਕ ਰਿਫ੍ਰੇਸ਼ ਦਰ ਦੇ ਨਾਲ ਆ ਸਕਦਾ ਹੈ। ਇਸ ਡਿਵਾਈਸ 'ਚ ਵਧੀਆਂ ਪ੍ਰਦਰਸ਼ਨ ਲਈ MediTek Dimensity 7200 ਪ੍ਰੋਸੈਸਰ ਦੇ ਨਾਲ 8GB ਰੈਮ ਅਤੇ 256GB ਤੱਕ ਸਟੋਰੇਜ ਮਿਲਣ ਦੀ ਉਮੀਦ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ IQOO Z7 Pro 5G ਸਮਾਰਟਫੋਨ ਵਿੱਚ 64MP ਕੈਮਰਾ ਸੈਟਅੱਪ OIS ਸਪੋਰਟ ਦੇ ਨਾਲ ਮਿਲ ਸਕਦਾ ਹੈ ਅਤੇ 2MP ਡੈਪਥ ਸੈਂਸਰ ਵੀ ਮੋਡੀਊਲ ਦਾ ਹਿੱਸਾ ਹੋਵੇਗਾ। ਇਸ ਫੋਨ ਦੇ ਬੈਕ ਪੈਨਲ 'ਤੇ ਰਿੰਗ LED ਲਾਈਟ ਨਜ਼ਰ ਆ ਰਹੀ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 16MP ਫਰੰਟ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ 4600mAh ਵਾਲੀ ਵੱਡੀ ਬੈਟਰੀ ਨੂੰ 66 ਵਾਟ ਫਾਸਟ ਚਾਰਜਿੰਗ ਤਕਨਾਲੋਜੀ ਦਾ ਸਪੋਰਟ ਮਿਲ ਸਕਦਾ ਹੈ।

ABOUT THE AUTHOR

...view details