ਹੈਦਰਾਬਾਦ:ਮੈਟਾ ਦੀ ਮਸ਼ਹੂਰ ਮੈਸੇਜਿੰਗ ਐਪ WhatsApp ਨੂੰ 180 ਤੋਂ ਵੱਧ ਦੇਸ਼ਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇੱਕ ਵੱਡੇ ਯੂਜ਼ਰਸ ਬੇਸ ਦੇ ਨਾਲ ਕੰਪਨੀ ਪਲੇਟਫਾਰਮ ਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ, ਤਾਂ ਜੋ ਪਲੇਟਫਾਰਮ 'ਤੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਕੰਪਨੀ ਨੇ ਆਪਣੇ ਐਂਡਰਾਇਡ ਯੂਜ਼ਰਸ ਲਈ ਪਲੇਟਫਾਰਮ ਦੇ ਇੰਟਰਫੇਸ ਨੂੰ ਲੈ ਕੇ ਨਵਾਂ ਬਦਲਾਅ ਕੀਤਾ ਹੈ।
WhatsApp ਦਾ ਨਵਾਂ ਅਪਡੇਟ:ਦਰਅਸਲ, WhatsApp ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਤਾਜ਼ਾ ਰਿਪੋਰਟ 'ਚ WhatsApp ਦੇ ਨਵੇਂ ਅਪਡੇਟ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਦੇ ਮੁਤਾਬਕ ਵਟਸਐਪ ਨੇ ਕਮਿਊਨਿਟੀ ਅਨਾਊਂਸਮੈਂਟ ਗਰੁੱਪ 'ਚ ਮੈਸੇਜਿੰਗ ਸਟਾਈਲ ਨੂੰ ਲੈ ਕੇ ਨਵਾਂ ਬਦਲਾਅ ਕੀਤਾ ਹੈ। ਕਮਿਊਨਿਟੀ ਅਨਾਊਂਸਮੈਂਟ ਗਰੁੱਪ ਦੇ ਯੂਜ਼ਰਸ ਹੁਣ ਮੈਸੇਜਾਂ ਨੂੰ ਫੁੱਲ ਸਕ੍ਰੀਨ 'ਤੇ ਦੇਖ ਸਕਣਗੇ। ਮੈਸੇਜ ਦੇ ਨਾਲ ਯੂਜ਼ਰਸ ਪ੍ਰੋਫਾਈਲ ਆਈਕਨ ਵੀ ਦੇਖ ਸਕਣਗੇ। ਪਲੇਟਫਾਰਮ 'ਤੇ ਮੈਸੇਜ ਅੱਧੀ ਸਕ੍ਰੀਨ 'ਤੇ ਬੈਕਗ੍ਰਾਉਂਡ ਦੇ ਨਾਲ ਦਿਖਾਈ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਯੂਜ਼ਰਸ ਨੂੰ ਕਈ ਵਾਰ ਲੰਬੇ ਮੈਸੇਜਾਂ ਨੂੰ ਪੜ੍ਹਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੇਂ ਅਪਡੇਟ ਦੇ ਨਾਲ ਲੰਬੇ ਟੈਕਸਟ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇਗਾ।