ਹੈਦਰਾਬਾਦ:ਮੇਟਾ ਦਾ ਮਸ਼ਹੂਰ ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਦਾ ਇਸਤੇਮਾਲ ਹਰ ਯੂਜ਼ਰ ਕਰਦਾ ਹੈ। ਇੰਸਟਾਗ੍ਰਾਮ ਦੇ ਕੁਝ ਖਾਸ ਫੀਚਰਸ ਕਾਰਨ ਹੀ ਇਹ ਐਪ ਲੋਕਾਂ ਦੀ ਪਸੰਦੀਦਾ ਹੈ। ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਹੁਣ TikTok ਵੀ ਇੰਸਟਾਗ੍ਰਾਮ ਵਰਗਾ ਫੀਚਰ ਲੈ ਕੇ ਆ ਰਿਹਾ ਹੈ।
TikTok ਦਾ ਨਵਾਂ ਫੀਚਰ:ਮੀਡੀਆ ਰਿਪੋਰਟਸ ਦੀ ਮੰਨੀਏ ਤਾਂ TikTok ਯੂਜ਼ਰਸ ਹੁਣ ਟੈਕਸਟ 'ਤੇ ਆਧਾਰਿਤ ਅਪਡੇਟਸ ਪੋਸਟ ਕਰ ਸਕਦੇ ਹਨ। ਟੈਕਸਟ 'ਤੇ ਆਧਾਰਿਤ ਅਪਡੇਟਸ ਨੂੰ ਵੀਡੀਓ ਅਤੇ ਫੋਟੋ ਦੀ ਸੀਰੀਜ਼ ਦੇ ਨਾਲ ਪੋਸਟ ਕੀਤਾ ਜਾ ਸਕੇਗਾ। ਟੈਕਸਟ ਪੋਸਟ ਦੀ ਗੱਲ ਕੀਤੀ ਜਾਵੇ, ਤਾਂ ਇਹ ਫੀਚਰ ਇੰਸਟਾਗ੍ਰਾਮ ਸਟੋਰੀ ਵਰਗਾ ਹੋ ਸਕਦਾ ਹੈ। ਯੂਜ਼ਰਸ ਟੈਕਸਟ ਪੋਸਟ ਦੇ ਨਾਲ ਬੈਕਗ੍ਰਾਊਡ ਕਲਰ ਜੋੜਨ ਤੋਂ ਲੈ ਕੇ ਟੈਕਸਟ ਸਟਾਈਲਿੰਗ ਵਾਂਗ ਕੰਮ ਕਰ ਸਕਣਗੇ। ਇਸ ਤੋਂ ਇਲਾਵਾ ਟੈਕਸਟ ਪੋਸਟ 'ਤੇ ਸਟੀਕਰਸ ਅਤੇ ਗੀਤ ਜੋੜਨ ਦੀ ਸੁਵਿਧਾ ਵੀ ਮਿਲੇਗੀ।
TikTok 'ਤੇ ਪੋਸਟ ਕਰਨ ਲਈ ਲਿਖ ਸਕੋਗੇ ਇੰਨੇ ਅੱਖਰ: TikTok 'ਤੇ ਟੈਕਸਟ ਆਧਾਰਿਤ ਪੋਸਟ ਲਿਖਣ ਲਈ ਅੱਖਰਾਂ ਦੀ ਸੀਮਾਂ ਵੀ ਤੈਅ ਕੀਤੀ ਗਈ ਹੈ। ਯੂਜ਼ਰਸ ਟੈਕਸਟ ਆਧਾਰਿਤ ਪੋਸਟ ਨੂੰ 1000 ਅੱਖਰਾਂ ਨਾਲ ਲਿਖ ਸਕਦੇ ਹਨ। ਇੰਨ੍ਹਾਂ ਹੀ ਨਹੀਂ, ਯੂਜ਼ਰਸ ਦੇ ਟੈਕਸਟ ਆਧਾਰਿਤ ਪੋਸਟ 'ਤੇ ਦੂਜੇ ਯੂਜ਼ਰਸ ਨੂੰ ਕੰਮੇਟ ਕਰਨ ਦੀ ਸੁਵਿਧਾ ਵੀ ਮਿਲੇਗੀ।
TikTok 'ਤੇ ਇੰਸਟਾਗ੍ਰਾਮ ਵਰਗਾ ਫੀਚਰ ਲਿਆਉਣ ਦੇ ਪਿੱਛੇ ਮਕਸਦ:ਸ਼ਾਰਟਫਾਰਮ ਵੀਡੀਓ, ਟੈਕਸਟ ਅਤੇ ਫੋਟੋ ਸ਼ੇਅਰਿੰਗ ਵਰਗੀਆਂ ਸੁਵਿਧਾਵਾਂ ਦੇ ਨਾਲ ਹੁਣ ਬਾਜ਼ਾਰ 'ਚ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਇੰਸਟਾਗ੍ਰਾਮ ਨੇ ਥ੍ਰੈਡਸ ਨੂੰ ਲਾਂਚ ਕੀਤਾ ਹੈ। ਇਹ ਪਲੇਟਫਾਰਮ ਘਟ ਹੀ ਸਮੇਂ 'ਚ ਕਾਫ਼ੀ ਮਸ਼ਹੂਰ ਹੋ ਗਿਆ। ਅਜਿਹੇ 'ਚ TikTok ਵਰਗੇ ਪਲੇਟਫਾਰਮ 'ਤੇ ਵੀ ਯੂਜ਼ਰਸ ਦੀ ਜ਼ਰੂਰਤ ਨੂੰ ਦੇਖਦੇ ਹੋਏ ਨਵੇਂ ਫੀਚਰ ਨੂੰ ਜੋੜਿਆ ਜਾ ਰਿਹਾ ਹੈ, ਤਾਂਕਿ ਯੂਜ਼ਰਸ ਇਸ ਪਲੇਟਫਾਰਮ ਦਾ ਇਸਤੇਮਾਲ ਕਰਦੇ ਰਹਿਣ।