ਪੰਜਾਬ

punjab

ETV Bharat / science-and-technology

Xiaomi 14 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Xiaomi 14 series price

Xiaomi 14 Series Launch: Xiaomi 14 ਸੀਰੀਜ਼ ਦੇ ਸਮਾਰਟਫੋਨ ਜਲਦ ਲਾਂਚ ਹੋਣਗੇ। ਇਸਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

Xiaomi 14 Series Launch
Xiaomi 14 Series Launch

By ETV Bharat Punjabi Team

Published : Oct 24, 2023, 9:27 AM IST

ਹੈਦਰਾਬਾਦ:Xiaomi ਵੱਲੋ ਆਪਣੀ ਨਵੀਂ Xiaomi 14 ਸੀਰੀਜ਼ ਦੇ ਲਾਂਚ ਦਾ ਐਲਾਨ ਕਰ ਦਿੱਤਾ ਗਿਆ ਹੈ। Xiaomi ਦੀ ਇਸ ਸੀਰੀਜ਼ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਹੁਣ ਬਹੁਤ ਜਲਦ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ Xiaomi 14 ਸੀਰੀਜ਼ ਦੇ ਸਮਾਰਟਫੋਨ ਨੂੰ 26 ਅਕਤੂਬਰ ਦੀ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ। ਇਹ ਲਾਂਚ ਇਵੈਂਟ ਚੀਨ ਦੇ ਬੀਜਿੰਗ ਸ਼ਹਿਰ 'ਚ ਹੋਵੇਗਾ। ਮੰਨਿਆਂ ਜਾ ਰਿਹਾ ਹੈ ਕਿ ਚੀਨ ਤੋਂ ਬਾਅਦ Xiaomi 14 ਸੀਰੀਜ਼ ਨੂੰ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ।

Xiaomi 14 ਸੀਰੀਜ਼ ਦੇ ਫੀਚਰਸ: Xiaomi 14 ਦੇ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਪ੍ਰੋਸੈਸਰ ਦਾ ਸਪੋਰਟ ਦਿੱਤਾ ਜਾ ਸਕਦਾ ਹੈ। Xiaomi ਵੱਲੋਂ ਦੋ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ। ਇਨ੍ਹਾਂ 'ਚ Xiaomi 14 ਅਤੇ Xiaomi 14 ਪ੍ਰੋ ਸ਼ਾਮਲ ਹਨ। Xiaomi 14 ਪ੍ਰੋ 'ਚ 6.6 ਇੰਚ ਦੀ ਫਲੈਟ 2.5D ਡਿਸਪਲੇ ਮਿਲੇਗੀ, ਜੋ 2K Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਅਤੇ ਸੈਂਟਰ 'ਚ ਇੱਕ ਪੰਚ ਹੋਲ ਕੈਮਰਾ ਹੋਵੇਗਾ। ਆਉਣ ਵਾਲੇ Xiaomi ਫੋਨ 'ਚ ਕੁਝ ਹੋਰਨਾਂ ਸੈਂਸਰ ਦੇ ਨਾਲ ਚਾਰ ਕੈਮਰੇ ਮਿਲ ਸਕਦੇ ਹਨ। ਇਸ 'ਚ ਦੋਹਰੇ ਸਪੀਕਰ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਕਿਹਾ ਜਾ ਰਿਹਾ ਹੈ ਕਿ Xiaomi 14 ਪ੍ਰੋ 'ਚ 50MP ਦਾ ਪ੍ਰਾਈਮਰੀ ਸੈਂਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 4,860mAh ਦੀ ਬੈਟਰੀ ਦਿੱਤੀ ਗਈ ਹੈ, ਜੋ 120 ਵਾਟ ਫਾਸਟ ਚਾਰਜਿੰਗ ਅਤੇ 50 ਵਾਟ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


ABOUT THE AUTHOR

...view details