ਹੈਦਰਾਬਾਦ:ਸੈਮਸੰਗ ਆਪਣੇ ਗ੍ਰਾਹਕਾਂ ਲਈ ਜਲਦ ਹੀ ਦੋ ਨਵੇਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਨ੍ਹਾਂ ਸਮਾਰਟਫੋਨਾਂ 'ਚ Samsung Galaxy A05 ਅਤੇ Samsung Galaxy A05s ਸ਼ਾਮਲ ਹਨ। ਇਹ ਸਮਾਰਟਫੋਨ ਭਾਰਤ 'ਚ ਲਾਂਚ ਕੀਤੇ ਜਾਣਗੇ। ਹੁਣ Samsung Galaxy A05s ਸਮਾਰਟਫੋਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। ਇਹ ਸਮਾਰਟਫੋਨ 18 ਅਕਤੂਬਰ ਨੂੰ ਲਾਂਚ ਹੋਵੇਗਾ। ਇਸ ਸਮਾਰਟਫੋਨ ਦੀ ਕੀਮਤ 21,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਸ ਸਮਾਰਟਫੋਨ 'ਚ ਕੰਪਨੀ ਵਧੀਆਂ ਕੈਮਰਾ ਸੈਟਅੱਪ ਅਤੇ ਪ੍ਰਦਰਸ਼ਨ ਲਈ ਪ੍ਰੋਸੈਸਰ ਦੇਵੇਗੀ।
ETV Bharat / science-and-technology
Samsung Galaxy A05s ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Samsung Galaxy A05 ਫੋਨ
Samsung Galaxy A05s Launch Date: Samsung Galaxy A05s ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ 18 ਅਕਤੂਬਰ ਨੂੰ ਭਾਰਤ 'ਚ ਲਾਂਚ ਹੋਵੇਗਾ।
Published : Oct 16, 2023, 1:29 PM IST
Samsung Galaxy A05s ਸਮਾਰਟਫੋਨ ਦੀ ਕੀਮਤ: Samsung Galaxy A05s ਸਮਾਰਟਫੋਨ ਦੀ ਕੀਮਤ 21,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਹ ਸਮਾਰਟਫੋਨ ਤਿੰਨ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ। ਇਨ੍ਹਾਂ ਕਲਰਾਂ 'ਚ ਗ੍ਰੀਨ, ਲਾਈਟ ਵਾਇਲੇਟ ਅਤੇ ਬਲੈਕ ਕਲਰ ਸ਼ਾਮਲ ਹੈ। ਇਹ ਸਮਾਰਟਫੋਨ ਫੈਸਟੀਵਲ ਸੀਜਨ 'ਚ ਲਾਂਚ ਹੋ ਰਿਹਾ ਹੈ।
Samsung Galaxy A05s ਸਮਾਰਟਫੋਨ ਦੇ ਫੀਚਰਸ:ਇਸ ਸਮਾਰਟਫੋਨ 'ਚ ਤੁਹਾਨੂੰ 6.7 ਇੰਚ FHD+ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਨੇ ਇਸ ਫੋਨ 'ਚ ਸਨੈਪਡ੍ਰੈਗਨ 680 ਪ੍ਰੋਸੈਸਰ ਦਿੱਤਾ ਹੈ। ਇਸ ਸਮਾਰਟਫੋਨ 'ਚ 6GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 50 ਮੈਗਾਪਿਕਸਲ ਵਾਈਡਐਂਗਲ ਲੈਂਸ, 2 ਮੈਗਾਪਿਕਸਲ ਡੈਪਥ ਕੈਮਰਾ ਅਤੇ 2 ਮੈਗਾਪਿਕਸਲ ਮੈਕਰੋ ਸੈਂਸਰ ਸ਼ਾਮਲ ਹੈ। ਇਸਦੇ ਨਾਲ ਹੀ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।