ਹੈਦਰਾਬਾਦ: ਚੀਨੀ ਕੰਪਨੀ Realme ਨੇ ਭਾਰਤ 'ਚ ਆਪਣੇ ਨਵੇਂ ਸਮਾਰਟਫੋਨ ਦੇ ਲਾਂਚ ਦਾ ਐਲਾਨ ਕਰ ਦਿੱਤਾ ਹੈ। ਕੰਪਨੀ 6 ਸਤੰਬਰ ਨੂੰ Narzo ਸੀਰੀਜ਼ ਦੇ ਤਹਿਤ Realme Narzo 60x5G ਅਤੇ Realme Buds T300 ਨੂੰ ਲਾਂਚ ਕਰੇਗੀ। ਲਾਂਚ ਇਵੈਂਟ ਨੂੰ ਤੁਸੀਂ ਕੰਪਨੀ ਦੇ ਅਧਿਕਾਰਿਤ Youtube ਚੈਨਲ ਰਾਹੀ ਦੇਖ ਸਕੋਗੇ। Realme Narzo 60x5G ਅਤੇ Realme Buds T300 ਖਰੀਦਣ ਲਈ ਐਮਾਜ਼ਾਨ 'ਤੇ ਉਪਲਬਧ ਹੋਣਗੇ।
ETV Bharat / science-and-technology
Realme Narzo 60x5G ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਸ਼ਾਨਦਾਰ ਫੀਚਰਸ - Moto G54 5G
Realme Narzo ਸੀਰੀਜ਼ ਦੇ ਤਹਿਤ ਇੱਕ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਸਦੇ ਨਾਲ ਕੰਪਨੀ ਏਅਰਬਡਸ ਵੀ ਲਾਂਚ ਕਰੇਗੀ। ਫਿਲਹਾਲ ਕੰਪਨੀ ਨੇ Realme Narzo 60x5G ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।
Published : Sep 4, 2023, 3:43 PM IST
Realme Narzo 60x5G ਦੇ ਫੀਚਰਸ: ਲੀਕਸ ਦੀ ਮੰਨੀਏ, ਤਾਂ ਫੋਨ ਨੂੰ 4/128GB ਅਤੇ 8/128Gb ਸਟੋਰੇਜ ਆਪਸ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲੇਗਾ। ਜਿਸ 'ਚ ਪ੍ਰਾਈਮਰੀ ਕੈਮਰਾ 64MP ਅਤੇ ਦੂਜਾ 2MP ਦਾ ਕੈਮਰਾ ਹੋ ਸਕਦਾ ਹੈ। ਫਰੰਟ 'ਚ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 8MP ਦਾ ਕੈਮਰਾ ਕੰਪਨੀ ਦੇ ਸਕਦੀ ਹੈ। ਇਸਦੇ ਨਾਲ ਹੀ Realme Narzo 60x5G 'ਚ 6.72 ਇੰਚ ਦੀ FHD+LCD ਡਿਸਪਲੇ 120Hz ਦੇ ਰਿਫ੍ਰੇਸ਼ ਦਰ ਦੇ ਨਾਲ ਮਿਲ ਸਕਦੀ ਹੈ। ਇਸ ਤੋਂ ਇਲਾਵਾ Dimensity 6100+ਪ੍ਰੋਸੈਸਰ ਦਾ ਸਪੋਰਟ ਮਿਲ ਸਕਦਾ ਹੈ। Realme ਨੇ ਖੁਲਾਸਾ ਕੀਤਾ ਹੈ ਕਿ Narzo 60x5G ਵਿੱਚ 33 ਵਾਟ SuperVOOC ਫਾਸਟ ਚਾਰਜਿੰਗ ਸਪੋਰਟ ਮਿਲੇਗਾ।
Moto G54 5G 6 ਸਤੰਬਰ ਨੂੰ ਹੋਵੇਗਾ ਲਾਂਚ:Realme Narzo 60x5G ਤੋਂ ਇਲਾਵਾ 6 ਸਤੰਬਰ ਨੂੰ Motorola Moto G54 5G ਸਮਾਰਟਫੋਨ ਨੂੰ ਲਾਂਚ ਕਰੇਗੀ। ਇਹ ਫੋਨ 12GB ਰੈਮ ਅਤੇ 256GB ਦੀ ਇੰਟਰਨਲ ਸਟੋਰੇਜ ਦੇ ਨਾਲ ਆਵੇਗਾ। ਸਮਾਰਟਫੋਨ 'ਚ MediaTek Dimensity 7020 ਪ੍ਰੋਸੈਸਰ, 6,000mAh ਦੀ ਬੈਟਰੀ ਅਤੇ 50MP ਦਾ OIS ਕੈਮਰਾ ਮਿਲੇਗਾ।