ਹੈਦਰਾਬਾਦ: Oppo ਚੀਨੀ ਗ੍ਰਾਹਕਾਂ ਲਈ Oppo Find X7 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। Oppo Find X7 ਸੀਰੀਜ਼ 'ਚ Oppo Find X7 ਅਤੇ Oppo Find X7 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ 8 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਫੀਚਰਸ ਅਤੇ ਹੋਰ ਕਈ ਜਾਣਕਾਰੀਆਂ ਨੂੰ ਲੈ ਕੇ ਰਿਪੋਰਟ ਸਾਹਮਣੇ ਆ ਰਹੀ ਸੀ। ਹੁਣ ਕੰਪਨੀ ਨੇ ਆਪਣੀ Oppo Find X7 ਸੀਰੀਜ਼ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ, ਇਸ ਸੀਰੀਜ਼ ਨੂੰ 8 ਜਨਵਰੀ ਦੇ ਦਿਨ ਚੀਨੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਲਾਂਚ ਕੀਤਾ ਜਾਵੇਗਾ।
Oppo Find X7 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Oppo Find X7 'ਚ ਪ੍ਰੋਸੈਸਰ ਦੇ ਤੌਰ 'ਤੇ Dimension 9300 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ 12GB ਰੈਮ+256GB ਸਟੋਰੇਜ, 16GBਰੈਮ+256GB ਸਟੋਰੇਜ, 16GB ਰੈਮ+512GB ਸਟੋਰੇਜ ਅਤੇ 16GB+1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ Oppo Find X7 ਅਲਟ੍ਰਾ ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 12GB ਰੈਮ+ 256GB ਸਟੋਰੇਜ, 16GB ਰੈਮ+ 256GB ਸਟੋਰੇਜ ਅਤੇ 16GB ਰੈਮ+512GB ਸਟੋਰੇਜ 'ਚ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ ਸੈਟੇਲਾਈਟ ਕਨੈਕਟੀਵਿਟੀ ਦੀ ਵੀ ਸੁਵਿਧਾ ਮਿਲ ਸਕਦੀ ਹੈ। Oppo Find X7 ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਅਤੇ 50 ਵਾਟ ਦੀ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਅਲਟ੍ਰਾ ਵਾਈਡ ਅਤੇ 50MP ਦੇ ਦੋ ਟੈਲੀਫੋਟੋ ਲੈਂਸ ਮਿਲ ਸਕਦੇ ਹਨ।