ਪੰਜਾਬ

punjab

ETV Bharat / science-and-technology

Nokia G42 5G ਦੀ ਲਾਂਚਿੰਗ ਡੇਟ ਆਈ ਸਾਹਮਣੇ, ਮਿਲਣਗੇ ਇਹ ਸ਼ਾਨਦਾਰ ਫੀਚਰਸ - Nokia G42 5G india

Nokia SmartPhone: ਨੋਕੀਆਂ ਜਲਦ ਹੀ ਆਪਣਾ ਨਵਾਂ ਸਮਾਰਟਫੋਨ Nokia G42 5G ਲਾਂਚ ਕਰਨ ਵਾਲਾ ਹੈ। ਕੰਪਨੀ ਨੇ X 'ਤੇ ਐਲਾਨ ਕੀਤਾ ਹੈ ਕਿ Nokia G42 5G ਫੋਨ ਭਾਰਤ 'ਚ 11 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ।

Nokia G42 5G
Nokia G42 5G

By ETV Bharat Punjabi Team

Published : Sep 8, 2023, 10:15 AM IST

ਹੈਦਰਾਬਾਦ: ਨੋਕੀਆ ਦੀ ਕੰਪਨੀ HMD ਗਲੋਬਲ ਨੇ ਇੰਡੀਆਂ ਵਿੱਚ ਆਪਣੇ ਆਉਣ ਵਾਲੇ Nokia G42 5G ਫੋਨ ਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਨੋਕੀਆਂ ਦਾ ਇਹ ਸਮਾਰਟਫੋਨ ਭਾਰਤ 'ਚ 11 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। HMD ਗਲੋਬਲ ਅਨੁਸਾਰ, ਨੋਕੀਆ ਦਾ ਇਹ ਸਮਾਰਟਫੋਨ ਪਹਿਲਾ ਯੂਜ਼ਰ-Repairable ਸਮਾਰਟਫੋਨ ਹੋਵੇਗਾ। ਜਿਸ ਵਿੱਚ ਤੁਸੀਂ ਸਕ੍ਰੀਨ, ਚਾਰਜਿੰਗ ਪੋਰਟ ਅਤੇ ਖਰਾਬ ਹੋ ਚੁੱਕੀ ਬੈਟਰੀ ਨੂੰ ਆਸਾਨੀ ਨਾਲ ਠੀਕ ਕਰਵਾ ਸਕੋਗੇ।

HMD ਗਲੋਬਲ ਨੇ ਦਿੱਤੀ Nokia G42 5G ਬਾਰੇ ਜਾਣਕਾਰੀ: HMD ਗਲੋਬਲ ਨੇ X 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ Nokia G42 5G ਸਮਾਰਟਫੋਨ ਭਾਰਤ 'ਚ 11 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸਦੇ ਨਾਲ ਹੀ ਕੰਪਨੀ ਨੇ ਦੱਸਿਆ ਕਿ ਨੋਕੀਆ ਦੇ ਇਸ ਸਮਾਰਟਫੋਨ ਦੀ ਪਹਿਲੀ ਸੇਲ ਐਮਾਜ਼ਾਨ 'ਤੇ ਸ਼ੁਰੂ ਹੋਵੇਗੀ।

Nokia G42 5G ਦੇ ਫੀਚਰਸ: Nokia G42 5G ਦੇ ਸਮਾਰਟਫੋਨ 'ਚ quickfix ਡਿਜ਼ਾਈਨ ਮਿਲੇਗਾ ਅਤੇ ਇਸਦੇ ਬੈਕ ਪੈਨਲ ਨੂੰ ਕੰਪਨੀ ਨੇ 65 ਫੀਸਦੀ ਰੀਸਾਈਕਲ ਮੈਟੀਰੀਅਲ 'ਚ ਵਿਕਸਿਤ ਕੀਤਾ ਹੈ। HMD ਗਲੋਬਲ ਦੀ ਰਿਪੋਰਟ ਅਨੁਸਾਰ ਨੋਕੀਆ ਦੇ ਇਸ ਫੋਨ 'ਚ 6.56 ਇੰਚ ਦੀ HD+ ਡਿਸਪਲੇ ਮਿਲੇਗੀ। ਜਿਸਦਾ Resolution 720X1612 ਪਿਕਸਲ ਅਤੇ ਰਿਫ੍ਰੈਸ਼ ਦਰ 90Hz ਹੋਵੇਗਾ। ਸਕ੍ਰੀਨ ਦੀ ਪ੍ਰੋਟੈਕਸ਼ਨ ਲਈ ਕੋਰਨਿੰਗ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਮਿਲੇਗਾ। Nokia G42 5G ਫੋਨ 'ਚ ਆਕਟਾ ਕੋਰ ਕੁਆਲਕਾਮ ਸਨੈਪਡ੍ਰੈਗਨ 480+ਚਿਪਸੈੱਟ ਦਿੱਤਾ ਗਿਆ ਹੈ, ਜੋ 6GB ਰੈਮ ਅਤੇ 5GB ਵਰਚੁਅਲ ਰੈਮ ਨੂੰ ਸਪੋਰਟ ਕਰੇਗਾ। ਇਸਦੇ ਨਾਲ ਹੀ ਸਮਾਰਟਫੋਨ 'ਚ 128GB ਦੀ ਸਟੋਰੇਜ ਮਿਲੇਗੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਟੋਗ੍ਰਾਫੀ ਲਈ Nokia G42 5G ਦੇ ਰਿਅਰ ਪੈਨਲ 'ਚ 50MP ਦਾ ਪ੍ਰਾਈਮਰੀ ਕੈਮਰਾ, 2MP ਦਾ ਡੈਪਥ ਸੈਂਸਰ ਅਤੇ 2MP ਦਾ ਮੈਕਰੋ ਲੈਂਸ ਮਿਲੇਗਾ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲੇਗਾ। Nokia G42 5G ਵਿੱਚ 5,000mAh ਦੀ ਬੈਟਰੀ ਮਿਲੇਗੀ, ਜੋ 200 ਵਾਟ ਦੇ ਫਾਸਟ ਚਾਰਜ ਨੂੰ ਸਪੋਰਟ ਕਰੇਗੀ।

ABOUT THE AUTHOR

...view details