ਹੈਦਰਾਬਾਦ:ਲਾਵਾ ਦੇ ਨਵੇਂ ਸਮਾਰਟਫੋਨ Lava Blaze 2 5G ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ 2 ਨਵੰਬਰ ਨੂੰ ਭਾਰਤ 'ਚ ਲਾਂਚ ਹੋਣ ਵਾਲਾ ਹੈ। Lava Blaze 2 5G ਸਮਾਰਟਫੋਨ Blaze 2 ਸੀਰੀਜ਼ ਦਾ ਨਵਾਂ ਸਮਾਰਟਫੋਨ ਹੋਵੇਗਾ। ਕੰਪਨੀ ਨੇ ਹਾਲ ਹੀ ਵਿੱਚ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕੀਤਾ ਅਤੇ ਦੱਸਿਆਂ ਕਿ ਲਾਂਚ ਇਵੈਂਟ ਨੂੰ YouTube 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਸਦੇ ਨਾਲ ਹੀ ਯੂਜ਼ਰਸ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਆਪਣੀ ਇਮੇਲ ਆਈਡੀ ਅਤੇ ਫੋਨ ਨੰਬਰ ਦੇ ਰਾਹੀ ਲਾਂਚ ਇਵੈਂਟ ਲਈ ਖੁਦ ਨੂੰ ਰਿਜਿਸਟਰ ਕਰ ਸਕਦੇ ਹਨ ਅਤੇ ਇਸ ਸਮਾਰਟਫੋਨ ਨੂੰ ਜਿੱਤਣ ਦਾ ਮੌਕਾ ਪਾ ਸਕਦੇ ਹਨ।
ਕੰਪਨੀ ਨੇ Lava Blaze 2 5G ਦਾ ਟੀਜ਼ਰ ਕੀਤਾ ਸ਼ੇਅਰ: Lava Blaze 2 5G ਦਾ ਕੰਪਨੀ ਨੇ ਟੀਜ਼ਰ ਸ਼ੇਅਰ ਕੀਤਾ ਹੈ। ਇਸ਼ ਵੀਡੀਓ 'ਚ Lava Blaze 2 5G ਨੂੰ ਤਿੰਨ ਕਲਰ ਆਪਸ਼ਨਾਂ 'ਚ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ Lava Blaze 2 5G ਸਮਾਰਟਫੋਨ ਦੇ ਪਿਛਲੇ ਪਾਸੇ ਇੱਕ ਕੈਮਰਾ ਮੋਡਿਊਲ ਹੈ, ਜਿਸ 'ਚ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਹੈ। Lava Blaze 2 5G ਦੀ ਭਾਰਤ 'ਚ ਲਾਂਚ ਡੇਟ ਦਾ ਖੁਲਾਸਾ ਟਿਪਸਟਰ ਮੁਕੁਲ ਸ਼ਰਮਾ ਨੇ ਵੀ ਕੀਤਾ ਹੈ। ਉਨ੍ਹਾਂ ਨੇ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜੋ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕਰਨ ਵਾਲੇ ਪੋਸਟਰ ਦੀ ਤਰ੍ਹਾਂ ਨਜ਼ਰ ਆਉਦੀ ਹੈ।