ਹੈਦਰਾਬਾਦ:ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਕਿਊ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਨੇ ਟਵਿੱਟਰ ਪੋਸਟ ਰਾਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਈਕਿਊ ਨੇ ਇੱਕ ਟੀਜਰ ਪੋਸਟ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਫੋਨ 'ਚ ਕਰਵ ਡਿਸਪਲੇ ਅਤੇ ਇੱਕ ਇੰਚ ਕਟਆਊਟ ਮਿਲੇਗਾ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਖਰੀਦ ਸਕਦੇ ਹੋ। ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 25 ਤੋਂ 30 ਹਜ਼ਾਰ ਦੇ ਵਿਚਕਾਰ ਲਾਂਚ ਹੋ ਸਕਦਾ ਹੈ।
I
QOO Z7 Pro 5G ਦੇ ਫੀਚਰਸ: IQOO Z7 Pro 5G ਵਿੱਚ ਤੁਹਾਨੂੰ 6.78 ਇੰਚ ਦੀ ਕਰਵ AMOLED ਡਿਸਪਲੇ 120hz ਦੇ ਰਿਫ੍ਰੈਸ਼ ਦਰ ਨਾਲ MediaTek Dimensity 7200 SoC, 16MP ਦਾ ਫਰੰਟ ਕੈਮਰਾ ਅਤੇ ਰਿਅਰ ਸਾਈਡ ਵਿੱਚ 64+2MP ਦਾ ਦੋਹਰਾ ਕੈਮਰਾ ਸੈੱਟਅੱਪ ਮਿਲ ਸਕਦਾ ਹੈ। ਮੋਬਾਈਲ ਫੋਨ ਨੂੰ ਕੰਪਨੀ 8/128GB ਅਤੇ 12/256GB ਵਿੱਚ ਲਾਂਚ ਕੀਤਾ ਜਾ ਸਕਦਾ ਹੈ। IQOO Z7 Pro 5G ਵਿੱਚ 4600 ਐਮਏਐਚ ਦੀ ਬੈਟਰੀ 66 ਵਾਟ ਦੇ ਫਾਸਟ ਚਾਰਜਿੰਗ ਦੇ ਨਾਲ ਮਿਲ ਸਕਦੀ ਹੈ।
Infinix GT10 Pro ਦੀ ਸੇਲ ਅੱਜ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Infinix GT10 Pro ਸਮਾਰਟਫੋਨ ਦੀ ਸੇਲ ਅੱਜ ਸ਼ੁਰੂ ਹੋ ਗਈ ਹੈ। ਤੁਸੀਂ ਮੋਬਾਈਲ ਫੋਨ ਨੂੰ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। Infinix GT10 Pro ਨੂੰ ਕੰਪਨੀ ਨੇ 19,999 ਰੁਪਏ 'ਚ ਲਾਂਚ ਕੀਤਾ ਸੀ। ਇਸ ਵਿੱਚ Dimensity 8050 ਪ੍ਰੋਸੈਸਰ, 108+2+2MP ਦੇ ਤਿੰਨ ਕੈਮਰੇ ਅਤੇ ਫਰੰਟ ਵਿੱਚ 32MP ਦਾ ਕੈਮਰਾ ਮਿਲਦਾ ਹੈ। ਫੋਨ 'ਚ 500 ਐਮਏਐਚ ਦੀ ਬੈਟਰੀ ਕੰਪਨੀ ਨੇ ਦਿੱਤੀ ਹੈ।