ਪੰਜਾਬ

punjab

ETV Bharat / science-and-technology

Samsung ਦੇ ਇਨ੍ਹਾਂ ਦੋ ਸਮਾਰਟਫੋਨਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ

Samsung Galaxy F54 5G and Galaxy M34: ਕੰਪਨੀ ਦੀ ਵੈੱਬਸਾਈਟ ਤੋਂ ਤੁਸੀਂ Samsung Galaxy F54 5G ਅਤੇ Galaxy M34 ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ 'ਤੇ ਕਈ ਬੈਂਕ ਆਫ਼ਰਸ ਅਤੇ ਐਕਸਚੇਜ਼ ਡੀਲ ਦਾ ਲਾਭ ਮਿਲ ਰਿਹਾ ਹੈ।

Samsung Galaxy F54 5G and Galaxy M34
Samsung Galaxy F54 5G and Galaxy M34

By ETV Bharat Tech Team

Published : Nov 21, 2023, 11:03 AM IST

ਹੈਦਰਾਬਾਦ: ਸੈਮਸੰਗ ਦੀ Samsung Galaxy F ਸੀਰੀਜ਼ ਅਤੇ M ਸੀਰੀਜ਼ ਦੇ 5G ਸਮਾਰਟਫੋਨ ਬਹੁਤ ਮਸ਼ਹੂਰ ਹਨ। ਹੁਣ ਕੰਪਨੀ ਇਨ੍ਹਾਂ ਸੀਰੀਜ਼ ਦੇ ਸਮਾਰਟਫੋਨਾਂ ਨੂੰ ਘਟ ਕੀਮਤ 'ਤੇ ਵੇਚ ਰਹੀ ਹੈ। ਕੰਪਨੀ ਦੀ ਵੈੱਬਸਾਈਟ 'ਤੇ Samsung Galaxy F54 5G ਅਤੇ Galaxy M34 ਸਮਾਰਟਫੋਨ ਘਟ ਕੀਮਤ 'ਤੇ ਖਰੀਦਣ ਲਈ ਉਪਲਬਧ ਹੋਣਗੇ। ਇਨ੍ਹਾਂ ਸਮਾਰਟਫੋਨਾਂ ਨੂੰ ਤੁਸੀਂ ਬੈਂਕ ਅਤੇ ਐਕਸਚੇਜ਼ ਆਫ਼ਰ ਦੇ ਨਾਲ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Samsung Galaxy F54 5G:ਕੰਪਨੀ ਦੀ ਵੈੱਬਸਾਈਟ ਤੋਂ ਤੁਸੀਂ Samsung Galaxy F54 5G ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ਦੀ ਅਸਲੀ ਕੀਮਤ 35,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 11 ਹਜ਼ਾਰ ਰੁਪਏ ਦੇ ਡਿਸਕਾਊਂਟ ਤੋਂ ਬਾਅਦ 24,999 ਰੁਪਏ 'ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣ ਲਈ HDFC ਬੈਂਕ ਦੇ ਕਾਰਡ ਰਾਹੀ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 2 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ ਅਤੇ Paytm ਤੋਂ ਭੁਗਤਾਨ ਕਰਨ 'ਤੇ 1 ਹਜ਼ਾਰ ਰੁਪਏ ਦਾ ਕੈਸ਼ਬੈਕ ਮਿਲੇਗਾ। ਇਸਦੇ ਨਾਲ ਹੀ Samsung Galaxy F54 5G ਸਮਾਰਟਫੋਨ 'ਤੇ ਐਕਸਚੇਜ਼ ਆਫ਼ਰ ਵੀ ਮਿਲ ਰਿਹਾ ਹੈ।

Samsung Galaxy F54 5G ਸਮਾਰਟਫੋਨ ਦੇ ਫੀਚਰਸ: Samsung Galaxy F54 5G ਸਮਾਰਟਫੋਨ 'ਚ 6.7 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP ਦਾ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ।

Samsung Galaxy M34 5G: Samsung Galaxy M34 5G ਦੇ 8GB ਰੈਮ ਵਾਲੇ ਫੋਨ ਦੀ ਅਸਲੀ ਕੀਮਤ 25,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ 'ਤੇ 4 ਹਜ਼ਾਰ ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਛੋਟ ਤੋਂ ਬਾਅਦ ਇਸ ਫੋਨ ਦੀ ਕੀਮਤ 21,999 ਰੁਪਏ ਰਹਿ ਜਾਵੇਗੀ। ਇਸਦੇ ਨਾਲ ਹੀ Samsung Galaxy M34 5G ਸਮਾਰਟਫੋਨ 'ਤੇ 2 ਹਜ਼ਾਰ ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਨੂੰ ਪਾਉਣ ਲਈ ਤੁਹਾਨੂੰ SBI ਦੇ ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਸੈਮਸੰਗ Axis ਬੈਂਕ ਦਾ ਕਾਰਡ ਹੈ, ਤਾਂ ਤੁਸੀਂ 10 ਫੀਸਦੀ ਕੈਸ਼ਬੈਕ ਵੀ ਪਾ ਸਕਦੇ ਹੋ। Paytm ਰਾਹੀ ਭੁਗਤਾਨ ਕਰਨ 'ਤੇ ਕੰਪਨੀ 1 ਹਜ਼ਾਰ ਰੁਪਏ ਦਾ ਕੈਸ਼ਬੈਕ ਦੇ ਰਹੀ ਹੈ।

Samsung Galaxy M34 5G ਸਮਾਰਟਫੋਨ ਦੇ ਫੀਚਰਸ: ਇਸ ਫੋਨ 'ਚ 6.5 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6,000mAh ਦੀ ਬੈਟਰੀ ਮਿਲਦੀ ਹੈ।

ABOUT THE AUTHOR

...view details