ਹੈਦਰਾਬਾਦ:ਚੀਨੀ ਕੰਪਨੀ Tecno ਨੇ ਆਪਣਾ ਨਵਾਂ ਸਮਾਰਟਫੋਨ Tecno Spark 20 ਲਾਂਚ ਕਰ ਦਿੱਤਾ ਹੈ। ਇਹ ਫੋਨ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਲਿਸਟ ਹੋ ਗਿਆ ਹੈ, ਜਿਸ ਰਾਹੀ ਇਸ ਫੋਨ ਦਾ ਡਿਜ਼ਾਈਨ ਅਤੇ ਕੁਝ ਫੀਚਰਸ ਸਾਹਮਣੇ ਆਏ ਹਨ। Tecno Spark 20 ਸਮਾਰਟਫੋਨ ਦੇ ਬੈਕ ਕੈਮਰੇ ਦਾ ਡਿਜ਼ਾਈਨ ਆਈਫੋਨ ਦੇ ਟ੍ਰਿਪਲ ਕੈਮਰੇ ਸੈਟਅੱਪ ਵਰਗਾ ਹੈ ਅਤੇ ਇਸ 'ਚ 32MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ।
Tecno Spark 20 ਸਮਾਰਟਫੋਨ ਦੇ ਫੀਚਰਸ: Tecno Spark 20 ਸਮਾਰਟਫੋਨ 'ਚ 6.56 ਇੰਚ ਦੀ LCD ਡਿਸਪਲੇ ਦਿੱਤੀ ਗਈ ਹੈ। HD+720x1612 ਪਿਕਸਲ Resolution ਵਾਲੀ ਇਹ ਡਿਸਪਲੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 8GB ਰੈਮ ਅਤੇ 256GB ਸਟੋਰੇਜ ਮਿਲਦੀ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਕੈਮਰਾ ਮਿਲਦਾ ਹੈ। ਇਸ ਡਿਵਾਈਸ 'ਚ ਕਈ ਕੈਮਰੇ ਅਤੇ ਲਾਈਟ ਮੋਡਸ ਦਿੱਤੇ ਗਏ ਹਨ। Tecno Spark 20 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਅਤੇ 3.5mm ਦਾ ਹੈਡਫੋਨ ਜੈਕ ਵੀ ਦਿੱਤਾ ਗਿਆ ਹੈ।