ਹੈਦਰਾਬਾਦ: Realme C51 ਸਮਾਰਟਫੋਨ ਦੀ ਕੱਲ ਪਹਿਲੀ ਸੇਲ ਹੋਣ ਜਾ ਰਹੀ ਹੈ। ਇਸ ਸੇਲ 'ਚ ਤੁਸੀਂ ਵਧੀਆਂ ਕਵਾਲਿਟੀ ਅਤੇ ਜ਼ਿਆਦਾ ਰੈਮ ਵਾਲਾ ਸਮਾਰਟਫੋਨ ਖਰੀਦ ਸਕਦੇ ਹੋ। ਇਸ ਸੇਲ 'ਚ ਤੁਸੀਂ Realme C51 ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ।
Realme C51 ਦੀ ਕੀਮਤ: Realme C51 ਨੂੰ ਕੰਪਨੀ ਨੇ 4GB+128GB 'ਚ ਪੇਸ਼ ਕੀਤਾ ਹੈ। ਇਸ ਫੋਨ ਦੀ ਅਸਲੀ ਕੀਮਤ 8,999 ਰੁਪਏ ਹੈ। ਪਰ ਇਸ ਸੇਲ 'ਚ ਤੁਸੀਂ Realme C51 ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। Realme C51 ਸਮਾਰਟਫੋਨ 'ਤੇ ਕੰਪਨੀ ਬੈਂਕ ਆਫ਼ਰ ਦੇ ਨਾਲ 500 ਰੁਪਏ ਤੱਕ ਦੀ ਛੋਟ ਵੀ ਦੇ ਰਹੀ ਹੈ।
Realme C51 'ਤੇ ਮਿਲਣਗੇ ਇਹ ਸ਼ਾਨਦਾਰ ਆਫ਼ਰਸ: Realme C51 'ਤੇ ICICI ਡੈਬਿਟ ਕਾਰਡ, EMI ਅਤੇ Net Banking, SBI ਡੈਬਿਟ ਅਤੇ ਕ੍ਰੇਡਿਟ ਕਾਰਡ, HDFC ਡੈਬਿਟ ਅਤੇ ਕ੍ਰੇਡਿਟ ਕਾਰਡ, Axis ਬੈਂਕ ਡੈਬਿਟ ਅਤੇ ਕ੍ਰੇਡਿਟ ਕਾਰਡ ਅਤੇ Kotak Mahindra Bank Debit ਅਤੇ ਕ੍ਰੇਡਿਟ ਕਾਰਡ ਵਰਗੇ ਆਫ਼ਰਸ ਮਿਲਣਗੇ। ਇਸਦੇ ਨਾਲ ਹੀ Realme C51 ਦੀ ਖਰੀਦਦਾਰੀ 'ਤੇ 2x Coins ਰਿਵਾਰਡ ਵੀ ਆਫ਼ਰ ਕੀਤਾ ਜਾ ਰਿਹਾ ਹੈ। ਇਸ ਰਾਹੀ ਤੁਸੀਂ ਖਰੀਦਦਾਰੀ 'ਤੇ 179 ਰੁਪਏ ਦਾ ਰਿਵਾਰਡ ਪਾ ਸਕਦੇ ਹੋ ਅਤੇ Mobikwik Offer ਦੇ ਨਾਲ 500 ਰੁਪਏ ਤੱਕ ਦਾ ਕੈਸ਼ਬੈਕ ਵੀ ਆਫ਼ਰ ਕੀਤਾ ਜਾ ਰਿਹਾ ਹੈ।
ਇਸ ਸਮੇਂ ਸ਼ੁਰੂ ਹੋਵੇਗੀ Realme C51 ਦੀ ਸੇਲ: Realme C51 ਸਮਾਰਟਫੋਨ ਦੀ ਸੇਲ ਕੱਲ ਸ਼ੁਰੂ ਹੋਵੇਗੀ। ਇਹ ਸੇਲ ਦੁਪਹਿਰ 12 ਵਜੇ ਲਾਈਵ ਹੋਵੇਗੀ। ਇਸ ਫੋਨ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ ਪਹਿਲਾ ਹੀ ਅਰਲੀ ਬਰਡ ਸੇਲ ਅਤੇ ਸਪੈਸ਼ਲ ਸੇਲ 'ਚ ਪੇਸ਼ ਕੀਤਾ ਜਾ ਚੁੱਕਾ ਹੈ।
12 ਸਤੰਬਰ ਨੂੰ ਲਾਂਚ ਹੋਵੇਗੀ ਸਮਾਰਟਵਾਚ 9 ਅਤੇ ਅਲਟ੍ਰਾ 2 ਸਮਾਰਟਵਾਚ: ਐਪਲ ਦਾ Wanderlust ਇਵੈਂਟ ਸ਼ੁਰੂ ਹੋਣ 'ਚ ਸਿਰਫ਼ 2 ਦਿਨ ਰਹਿ ਗਏ ਹਨ। ਇਹ ਇਵੈਂਟ 12 ਸਤੰਬਰ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕੰਪਨੀ ਆਈਫੋਨ 15 ਸੀਰੀਜ਼ ਨੂੰ ਵੀ ਲਾਂਚ ਕਰੇਗੀ। ਇਸਦੇ ਨਾਲ ਹੀ ਸਮਾਰਟਵਾਚ 9 ਅਤੇ ਅਲਟ੍ਰਾ 2 ਸਮਾਰਟਵਾਚ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਐਪਲ ਵਾਚ ਸੀਰੀਜ਼ 9 ਅਤੇ ਅਲਟ੍ਰਾ 2 ਵਿੱਚ ਪਹਿਲਾ ਨਾਲੋ ਬਿਹਤਰ ਹਾਰਟ ਰੇਟ ਸੈਂਸਰ ਅਤੇ ਹੋਰ ਕਈ ਨਵੇਂ ਬਦਲਾਅ ਨਜ਼ਰ ਆਉਣਗੇ।