ਹੈਦਰਾਬਾਦ: ਹਾਲ ਹੀ ਵਿੱਚ ਭਾਰਤ 'ਚ Poco M6 Pro 5G ਨੂੰ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਅੱਜ ਸੇਲ ਹੈ ਅਤੇ ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਇਸ ਫੋਨ ਨੂੰ 9,999 ਰੁਪਏ ਦੀ ਕੀਮਤ 'ਚ ਖਰੀਦਿਆਂ ਜਾ ਸਕਦਾ ਹੈ। ਅੱਜ ਦੁਪਹਿਰ 12 ਵਜੇ ਤੋਂ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕੇਗਾ।
Poco M6 Pro 5G ਸਮਾਰਟਫੋਨ ਦੀ ਕੀਮਤ: ਕੀਮਤ ਦੀ ਗੱਲ ਕੀਤੀ ਜਾਵੇ, ਤਾਂ Poco M6 Pro 5G ਨੂੰ 10,999 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਅੱਜ ਦੁਪਹਿਰ 12 ਵਜੇ ਤੋਂ ਇਸ ਸਮਾਰਟਫੋਨ ਦੀ ਸੇਲ ਸ਼ੁਰੂ ਹੋ ਰਹੀ ਹੈ। ਜਿਸ ਵਿੱਚ ਤੁਸੀਂ ਇਸ ਸਮਾਰਟਫੋਨ ਨੂੰ 9,999 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਸ ਫੋਨ 'ਤੇ ਕਈ ਬੈਂਕ ਆਫ਼ਰਸ ਵੀ ਮਿਲ ਰਹੇ ਹਨ।
Poco M6 Pro 5G ਸਮਾਰਟਫੋਨ ਦੇ ਫੀਚਰਸ:ਫੀਚਰਸ ਦੀ ਗੱਲ ਕਰੀਏ, ਤਾਂ ਸਨੈਪਡ੍ਰੈਗਨ 4 ਜੇਨ 2 ਪ੍ਰੋਸੈਸਰ ਦੇ ਨਾਲ ਆਉਣ ਵਾਲੇ Poco M6 Pro 5G ਵਿੱਚ 5000mAh ਦੀ ਬੈਟਰੀ ਹੈ, ਜੋ 22.5W ਇੰਨਬਾਕਸ ਚਾਰਜਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ 90Hz ਰਿਫ੍ਰੇਸ਼ ਦਰ ਵਾਲਾ 6.79 ਇੰਚ ਦਾ ਫੁੱਲ HD+ਡਿਸਪਲੇ ਹੈ। Poco M6 Pro 5G ਸਮਾਰਟਫੋਨ ਵਿੱਚ ਪ੍ਰੀਮੀਅਮ ਗਲਾਸ ਬੈਕ ਡਿਜ਼ਾਈਨ ਹੈ। ਇਸਨੂੰ ਗ੍ਰੀਨ ਅਤੇ ਪਾਵਰ ਬਲੈਕ ਰੰਗਾਂ 'ਚ ਪੇਸ਼ ਕੀਤਾ ਗਿਆ ਹੈ। Poco M6 Pro 5G ਸਮਾਰਟਫੋਨ ਦੇ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ ਦੋਹਰਾ ਕੈਮਰਾ ਸੈੱਟਅੱਪ ਹੈ, ਜਿਸ ਵਿੱਚ ਇੱਕ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2MP ਡੈਪਥ ਕੈਮਰਾ ਮਿਲਦਾ ਹੈ। ਇਸਦੇ ਨਾਲ ਹੀ ਘਟ ਰੋਸ਼ਨੀ ਵਾਲੇ ਬੈਕਗ੍ਰਾਊਡ 'ਚ ਵਧੀਆਂ ਤਸਵੀਰਾਂ ਕਲਿੱਕ ਕਰਨ ਲਈ ਸੈਂਸਰ 'ਚ 4-ਇਨ-1 ਪਿਕਸਲ ਬਿਨਿੰਗ ਤਕਨੀਕ ਦਾ ਇਸਤੇਮਾਲ ਕਰਦਾ ਹੈ।
1 ਸਤੰਬਰ ਨੂੰ ਲਾਂਚ ਹੋਵੇਗਾ Magic V2 Foldable ਸਮਾਰਟਫੋਨ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Honor 1 ਸਤੰਬਰ ਨੂੰ ਵਿਸ਼ਵ ਮਾਰਕੀਟ 'ਚ ਆਪਣਾ Magic V2 Foldable ਸਮਾਰਟਫੋਨ ਲਾਂਚ ਕਰ ਸਕਦੀ ਹੈ। ਘਰੇਲੂ ਮਾਰਕੀਟ ਵਿੱਚ Magic V2 Foldable ਸਮਾਰਟਫੋਨ ਜੁਲਾਈ ਵਿੱਚ ਲਾਂਚ ਹੋ ਚੁੱਕਾ ਹੈ। ਹੁਣ ਕੰਪਨੀ ਇਸਨੂੰ ਵਿਸ਼ਵ ਪੱਧਰ 'ਤੇ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। Foldable ਫੋਨ ਦਾ ਬਾਜ਼ਾਰ ਹੌਲੀ-ਹੌਲੀ ਵਧ ਰਿਹਾ ਹੈ ਅਤੇ ਮੋਬਾਈਲ ਕੰਪਨੀਆਂ ਇਸ ਦਿਸ਼ਾ ਵੱਲ ਕੰਮ ਕਰ ਰਹੀਆਂ ਹਨ। ਹੁਣ ਤੱਕ ਸੈਮਸੰਗ, ਮੋਟੋਰੋਲਾ, ਓਪੋ, ਗੂਗਲ ਅਤੇ ਟੈਕਨੋ Foldable ਫੋਨ ਲਾਂਚ ਕਰ ਚੁੱਕੀਆਂ ਹਨ। ਹੁਣ Honor ਵੀ Foldable ਦਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ।