ਹੈਦਰਾਬਾਦ: OnePlus ਨੇ ਆਪਣਾ ਪਹਿਲਾ ਫੋਲਡੇਬਲ ਫੋਨ 19 ਅਕਤੂਬਰ ਨੂੰ ਮੁੰਬਈ 'ਚ ਇੱਕ ਇਵੈਂਟ ਦੌਰਾਨ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਅੱਜ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। OnePlus Open ਫੋਨ 'ਤੇ ਕੰਪਨੀ ਵੱਲੋ 13,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ। OnePlus Open ਸਮਾਰਟਫੋਨ ਸੈਮਸੰਗ ਦੇ ਗਲੈਕਸੀ ਫੋਲਡੇਬਲ ਅਤੇ Oppo ਦੇ ਫੋਲਡੇਬਲ ਨੂੰ ਟੱਕਰ ਦੇਵੇਗਾ।
ETV Bharat / science-and-technology
OnePlus Open ਦੀ ਅੱਜ ਸ਼ੁਰੂ ਹੋਣ ਜਾ ਰਹੀ ਹੈ ਪਹਿਲੀ ਸੇਲ, ਮਿਲ ਰਹੇ ਨੇ ਸ਼ਾਨਦਾਰ ਫੀਚਰਸ - OnePlus Open Price
OnePlus Open First Sale: OnePlus Open ਸਮਾਰਟਫੋਨ ਦੀ ਅੱਜ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਫੋਨ 'ਤੇ ਕੰਪਨੀ ਵੱਲੋ 13,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ।
Published : Oct 27, 2023, 10:41 AM IST
OnePlus Open ਸਮਾਰਟਫੋਨ ਦੇ ਫੀਚਰਸ: ਜਦੋ OnePlus Open ਸਮਾਰਟਫੋਨ ਨੂੰ ਫੋਲਡ ਕੀਤਾ ਜਾਂਦਾ ਹੈ, ਤਾਂ ਇਸਦੀ ਡਿਸਪਲੇ 6.31 ਇੰਚ ਦੀ ਹੈ ਅਤੇ ਜਦੋ ਇਸ ਫੋਨ ਨੂੰ ਓਪਨ ਕੀਤਾ ਜਾਂਦਾ ਹੈ, ਤਾਂ ਇਸਦੀ ਡਿਸਪਲੇ 7.82 ਇੰਚ ਦੀ ਹੁੰਦੀ ਹੈ। ਇਸ ਸਮਾਰਟਫੋਨ 'ਚ 2800nits ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 2 ਪ੍ਰੋਸੈਸਰ ਦਿੱਤਾ ਗਿਆ ਹੈ, ਜੋ 16GB LPDDR5X ਰੈਮ ਅਤੇ 512GB UFS4.0 ਸਟੋਰੇਜ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ 4,808mAh ਦੀ ਬੈਟਰੀ ਦਿੱਤੀ ਗਈ ਹੈ, ਜੋ 67 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ 42 ਮਿੰਟ 'ਚ 1 ਤੋਂ 100 ਫੀਸਦ ਤੱਕ ਚਾਰਜ ਹੋ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 64MP ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ, ਜੋ 3x ਜੂਮ ਅਤੇ 6x ਜੂਮ ਸੈਟਿੰਗ ਦੇ ਨਾਲ ਆਉਦਾ ਹੈ।
OnePlus Open ਦੀ ਕੀਮਤ: OnePlus Open ਸਮਾਰਟਫੋਨ ਨੂੰ 1,39,999 ਰੁਪਏ 'ਚ ਲਾਂਚ ਕੀਤਾ ਗਿਆ ਹੈ ਅਤੇ ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ 19 ਅਕਤੂਬਰ ਤੋਂ OnePlus ਦੀ ਸਾਈਟ ਅਤੇ ਐਮਾਜ਼ਾਨ 'ਤੇ ਸ਼ੁਰੂ ਹੋਈ ਸੀ। ਇਸ ਫੋਨ ਦੀ ਪ੍ਰੀ-ਬੁਕਿੰਗ 'ਤੇ 8,000 ਰੁਪਏ ਦਾ ਟ੍ਰੈਡ ਬੋਨਸ, 12 ਮਹੀਨੇ ਦੀ No-Cost EMI ਦਾ ਆਫ਼ਰ ਮਿਲਿਆ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਜੇਕਰ ਤੁਸੀਂ ਇਸ ਫੋਨ ਨੂੰ ICICI ਬੈਂਕ ਕਾਰਡ ਜਾਂ Instant ਬੈਂਕ ਕਾਰਡ ਤੋਂ ਖਰੀਦਦੇ ਹੋ, ਤਾਂ ਤੁਹਾਨੂੰ 5,000 ਰੁਪਏ ਦੀ ਛੋਟ ਮਿਲੇਗੀ। ਇਸਦੇ ਨਾਲ ਹੀ Jio Plus ਯੂਜ਼ਰਸ ਨੂੰ 13,000 ਰੁਪਏ ਦਾ ਲਾਭ ਵੀ ਮਿਲੇਗਾ।