ਪੰਜਾਬ

punjab

ETV Bharat / science-and-technology

Motorola Razr 40 Ultra ਸਮਾਰਟਫੋਨ ਦੀ ਇਸ ਦਿਨ ਹੋਵੇਗੀ ਪਹਿਲੀ ਸੇਲ, ਘਟ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Motorola smartphone Sale

Motorola Razr 40 Ultra First Sale: Motorola ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Motorola Razr 40 Ultra ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਇਸ ਫੋਨ ਦੇ ਨਵੇਂ ਕਲਰ ਨੂੰ ਖਰੀਦਣ ਦਾ ਮੌਕਾ ਦੇ ਰਹੀ ਹੈ। ਐਮਾਜ਼ਾਨ 'ਤੇ Motorola Razr 40 Ultra ਸਮਾਰਟਫੋਨ 12 ਜਨਵਰੀ ਨੂੰ ਖਰੀਦਦਾਰੀ ਲਈ ਪੇਸ਼ ਹੋਣ ਜਾ ਰਿਹਾ ਹੈ।

Motorola Razr 40 Ultra First Sale
Motorola Razr 40 Ultra First Sale

By ETV Bharat Tech Team

Published : Jan 8, 2024, 10:16 AM IST

ਹੈਦਰਾਬਾਦ:Motorola ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ Motorola Razr 40 Ultra ਫੋਨ ਨੂੰ ਨਵੇਂ Peach ਕਲਰ ਆਪਸ਼ਨ 'ਚ ਪੇਸ਼ ਕੀਤਾ ਸੀ, ਹਾਲਾਂਕਿ, ਇਹ ਸਮਾਰਟਫੋਨ ਅਜੇ ਭਾਰਤੀ ਗ੍ਰਾਹਕਾਂ ਲਈ ਖਰੀਦਦਾਰੀ ਲਈ ਪੇਸ਼ ਨਹੀਂ ਕੀਤਾ ਗਿਆ ਸੀ। ਹੁਣ ਕੰਪਨੀ ਭਾਰਤੀ ਗ੍ਰਾਹਕਾਂ ਨੂੰ Motorola Razr 40 Ultra ਸਮਾਰਟਫੋਨ ਨੂੰ ਨਵੇਂ ਕਲਰ 'ਚ ਖਰੀਦਣ ਦਾ ਮੌਕਾ ਦੇ ਰਹੀ ਹੈ। ਕੰਪਨੀ ਨੇ Motorola Razr 40 Ultra ਫੋਨ ਦੇ Peach ਕਲਰ ਮਾਡਲ ਦੀ ਪਹਿਲੀ ਸੇਲ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।

Motorola Razr 40 Ultra ਸਮਾਰਟਫੋਨ ਦੀ ਪਹਿਲੀ ਸੇਲ: ਤੁਸੀਂ Motorola Razr 40 Ultra ਸਮਾਰਟਫੋਨ ਨੂੰ ਐਮਾਜ਼ਾਨ ਰਾਹੀ ਖਰੀਦ ਸਕੋਗੇ। ਇਸ ਸਮਾਰਟਫੋਨ ਦੀ ਸੇਲ 12 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੰਪਨੀ ਨੇ ਇੱਕ ਪੋਸਟਰ ਦੇ ਨਾਲ ਫੋਨ ਦੀ ਕੀਮਤ ਨੂੰ ਲੈ ਕੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸ ਫੋਨ ਨੂੰ 8 ਹਜ਼ਾਰ ਰੁਪਏ ਤੋਂ ਘਟ ਕੀਮਤ ਦੀ No-Cost EMI 'ਤੇ ਖਰੀਦਣ ਦਾ ਸ਼ਾਨਦਾਰ ਮੌਕਾ ਮਿਲ ਰਿਹਾ ਹੈ।

Motorola Razr 40 Ultra ਸਮਾਰਟਫੋਨ ਦੀ ਕੀਮਤ: Motorola Razr 40 Ultra ਸਮਾਰਟਫੋਨ ਦੇ Peach ਕਲਰ ਮਾਡਲ 'ਚ ਫੀਚਰ ਨੂੰ ਲੈ ਕੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਗ੍ਰਾਹਕ 79,999 ਰੁਪਏ ਦੀ ਜਗ੍ਹਾਂ 69,999 ਰੁਪਏ 'ਚ ਖਰੀਦ ਸਕਦੇ ਹਨ।

Motorola Razr 40 Ultra ਸਮਾਰਟਫੋਨ ਦੇ ਫੀਚਰਸ:Motorola Razr 40 Ultra ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.9 ਇੰਚ ਦੀ 10-bit LTPO ਫੋਲਡੇਬਲ ਡਿਸਪਲੇ ਦਿੱਤੀ ਗਈ ਹੈ, ਜੋ ਕਿ ਫੁੱਲ HD+Resolution, 165Hz ਰਿਫ੍ਰੈਸ਼ ਦਰ, 1400nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। Motorola Razr 40 Ultra ਸਮਾਰਟਫੋਨ 3.6 ਇੰਚ ਦੀ ਕਵਰ ਸਕ੍ਰੀਨ ਦੇ ਨਾਲ ਆਉਦਾ ਹੈ। ਇਸ ਸਕ੍ਰੀਨ ਦੇ ਨਾਲ ਗ੍ਰਾਹਕਾਂ ਨੂੰ 144Hz ਰਿਫ੍ਰੈਸ਼ ਦਰ ਅਤੇ 1100nits ਪੀਕ ਬ੍ਰਾਈਟਨੈੱਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Plus Gen 1 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ 'ਚ 3,800mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 30 ਵਾਟ ਵਾਈਰਡ ਅਤੇ 5 ਵਾਟ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 12MP ਪ੍ਰਾਈਮਰੀ ਸੈਂਸਰ, 13MP ਅਲਟ੍ਰਾਵਾਈਡ ਯੂਨਿਟ ਅਤੇ 32MP ਦਾ ਫਰੰਟ ਕੈਮਰਾ ਮਿਲਦਾ ਹੈ।

ABOUT THE AUTHOR

...view details